ਸੈਲਫੀ ਲੈਣ ਦੇ ਜਾਨੂੰਨ ‘ਚ ਇਸ ਸ਼ਖ਼ਸ ਨੂੰ ਗਵਾਉਣੀ ਪਈ ਆਪਣੀ ਜਾਨ, ਦੇਖੋ ਇਹ ਖਤਰਨਾਕ ਵੀਡੀਓ

person died who was trying to take a selfie

ਕਿਸੇ ਚੀਜ਼ ਦਾ ਜਾਨੂੰਨ ਹੋਣਾ ਚੰਗੀ ਗੱਲ ਹੈ ਪਰ ਜਾਨੂੰਨ ਜਦੋਂ ਹੱਦੋਂ ਵੱਧ ਜਾਵੇ ਤਾਂ ਉਹ ਖ਼ਤਰਨਾਕ ਹੋ ਜਾਂਦਾ ਹੈ। ਅਸੀਂ ਕਿੰਨੀਆਂ ਹੀ ਖ਼ਬਰਾਂ ਪੜ੍ਹ ਚੁੱਕੇ ਹਾਂ ਜਿਸ ‘ਚ ਸੈਲਫੀ ਲੈਣ ਦੇ ਚੱਕਰ ‘ਚ ਲੋਕ ਆਪਣੀ ਜਾਨ ਤਕ ਗੁਆ ਲੈਂਦੇ ਹਨ।

ਹੁਣ ਅਜਿਹਾ ਹੀ ਇੱਕ ਹੋਰ ਹਾਦਸਾ ਹੋਇਆ ਹੈ ਜਿਸ ਦਾ ਵੀਡੀਓ ਮੁੰਬਈ ਪੁਲਿਸ ਨੇ ਟਵੀਟ ਕੀਤਾ ਹੈ। ਇਸ ਵੀਡੀਓ ‘ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਇੱਕ ਵਿਅਕਤੀ ਸੈਲਫੀ ਲੈਣ ਲਈ ਉੱਚੀ ਇਮਾਰਤ ‘ਤੇ ਖੜ੍ਹਾ ਹੈ। ਉਹ ਇਮਾਰਤ ਤੋਂ ਹੇਠ ਡਿੱਗ ਜਾਂਦਾ ਹੈ।

ਇਹ ਵੀਡੀਓ ਬੇਹੱਦ ਦਰਦਨਾਕ ਹੈ ਜਿਸ ਨੂੰ ਸ਼ੇਅਰ ਕਰਦੇ ਹੋਏ ਮੁੰਬਈ ਪੁਲਿਸ ਨੇ ਲਿਖਿਆ, “ਸਭ ਤੋਂ ਬਹਾਦਰ ਸੈਲਫੀ ਲੈਣ ਦੀ ਕੋਸ਼ਿਸ਼ ਜਾਂ ਇੱਕ ਹੋਰ ਗੈਰਜ਼ਿੰਮੇਦਾਰਾਨਾਂ ਕਦਮ? ਇਹ ਜਿਸ ਲਈ ਵੀ ਸੀ ਇਹ ਤਾਂ ਸਾਫ਼ ਹੈ ਕਿ ਇਹ ਜੋਖਮ ਲੈਣ ਲਾਇਕ ਨਹੀਂ ਸੀ।”

Source:AbpSanjha