‘ਆਸ਼ਿਕੀ’ ਦੇ ਅਦਾਕਾਰ ਰਾਹੁਲ ਰਾਏ ਨੂੰ ਪਿਆ ਦਿਮਾਗੀ ਦੌਰਾ, ਮੁੰਬਈ ਦੇ ਨਾਨਾਵਤੀ ਹਸਪਤਾਲ ਵਿੱਚ ਕਰਵਾਇਆ ਗਿਆ ਦਾਖਲ

famous actor rahul rai
1990 ਦੀ ਬਲਾਕਬਸਟਰ ਫਿਲਮ ‘ਆਸ਼ਿਕੀ’ ਵਿਚ ਰਾਤੋ-ਰਾਤ ਸਟਾਰ ਬਣੇ ਅਭਿਨੇਤਾ ਰਾਹੁਲ ਰਾਏ ਨੂੰ ਕਾਰਗਿਲ ਵਿਚ ‘ਐਲਏਸੀ ਲਾਈਵ ਦਿ ਬੈਟਲ’ ਦੀ ਸ਼ੂਟਿੰਗ ਦੌਰਾਨ ਦਿਮਾਗੀ ਦੌਰਾ ਪਿਆ ਅਤੇ ਇਸ ਸਮੇਂ ਉਹਨਾਂ ਦਾ ਮੁੰਬਈ ਦੇ ਨਾਨਾਵਤੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।

54 ਸਾਲਾ ਅਦਾਕਾਰ ਰਾਹੁਲ ਰਾਏ ਨੂੰ ਕਾਰਗਿਲ ਵਿਚ ਹੋਈ ਸ਼ੂਟਿੰਗ ਦੌਰਾਨ ਸੱਤ ਦਿਨ ਪਹਿਲਾਂ ਹੀ ਦਿਮਾਗੀ ਦੌਰਾ ਪਿਆ ਸੀ ਅਤੇ ਉਸ ਨੂੰ ਸ੍ਰੀਨਗਰ ਦੇ ਇਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਇਸ ਤੋਂ ਬਾਅਦ 28-29 ਨਵੰਬਰ ਨੂੰ ਰਾਤ 9.15 ਵਜੇ ਉਸ ਨੂੰ ਮੁੰਬਈ ਦੇ ਨਾਨਾਵਤੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।

ਜਦੋਂ ਨਿਊਜ਼ ਰਿਪੋਰਟਰ ਨੇ ਰਾਹੁਲ ਰਾਏ  ਦੇ ਜੀਜੇ ਰੋਮੀਰ ਸੇਨ ਨਾਲ ਫ਼ੋਨ ‘ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਸਾਨੂੰ ਕਿਹਾ, “ਹਾਂ, ਰਾਹੁਲ  ਨੂੰ ਮੁੰਬਈ  ਦੇ ਨਾਨਾਵਤੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਕੋਵਿਦ ਦੇ ਕਾਰਨ ਸਾਵਧਾਨੀ ਵਜੋਂ ਉਸ ਨੂੰ ਆਈਸੀਯੂ ਵਿੱਚ ਭਰਤੀ ਕਰਵਾਇਆ ਗਿਆ ਸੀ। ਰਾਹੁਲ ਰਾਏ ਦੀ ਕੋਵਿਡ ਰਿਪੋਰਟ ਨੈਗੇਟਿਵ ਹੈ। ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਅਤੇ ਉਨ੍ਹਾਂ ਦੀ ਸਿਹਤ ‘ਚ ਸੁਧਾਰ ਹੋ ਰਿਹਾ ਹੈ।” ਰਾਹੁਲ ਰਾਏ ਦੀ ਭੈਣ ਪ੍ਰਿਅੰਕਾ ਰਾਏ ਨੇ ਵੀ ਆਪਣੇ ਭਰਾ ਦੀ ਸਿਹਤ ‘ਚ ਸੁਧਾਰ ਹੋਣ ਦੀ ਗੱਲ ਕੀਤੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ