Corona in Delhi: ਏਅਰ ਇੰਡੀਆ ਵਿੱਚ Corona ਦਾ ਕਹਿਰ ਜਾਰੀ, ਇਕ ਕਰਮਚਾਰੀ Corona Positive

coronas-fury-in-air-india-an-employee-corona positive

Corona in Delhi: ਏਅਰ ਇੰਡੀਆ ਦੇ ਇਕ ਕਰਮਚਾਰੀ ਦੇ Coronavirus ਨਾਲ ਪੀੜਤ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਏਅਰਲਾਈਨ ਨੇ ਦਿੱਲੀ ‘ਚ ਆਪਣਾ ਹੈੱਡ ਕੁਆਰਟਰ 2 ਦਿਨਾਂ ਲਈ ਬੰਦ ਕਰ ਦਿੱਤਾ ਹੈ ਤਾਂ ਕਿ ਇਮਾਰਤ ਨੂੰ ਇਨਫੈਕਸ਼ਨ ਮੁਕਤ ਕਰਨ ਦਾ ਕੰਮ ਹੋ ਸਕੇ। ਇਕ ਅਧਿਕਾਰੀ ਨੇ ਦੱਸਿਆ,”ਏਅਰਲਾਈਨ ਦਫ਼ਤਰ ਨੂੰ ਮੰਗਲਵਾਰ ਅਤੇ ਬੁੱਧਵਾਰ ਲਈ ਬੰਦ ਕਰ ਦਿੱਤਾ ਗਿਆ।” ਉਨਾਂ ਨੇ ਦੱਸਿਆ ਕਿ ਕਰਮਚਾਰੀ ਗੁਰਦੁਆਰਾ ਰਕਾਬਗੰਜ ਮਾਰਗ ‘ਤੇ ਸਥਿਤ ਇਮਾਰਤ ‘ਚ ਤਾਇਨਾਤ ਹੈ ਅਤੇ ਸੋਮਵਾਰ ਸ਼ਾਮ ਨੂੰ ਇਸ ਦੇ ਇਨਫੈਕਟਡ ਹੋਣ ਦੀ ਪੁਸ਼ਟੀ ਹੋਈ।
ਸਰਕਾਰ ਵਲੋਂ ਸੰਚਾਲਤ ਏਅਰ ਇੰਡੀਆ ਹੀ ਸਿਰਫ਼ ਵੰਦੇ ਭਾਰਤ ਮੁਹਿੰਮ ਲਈ ਕੰਮ ਕਰ ਰਹੀ ਹੈ। ਇਸ ਮੁਹਿੰਮ ਦੇ ਅਧੀਨ ਏਅਰਲਾਈਨ 7 ਮਈ ਤੋਂ 14 ਮਈ ਦਰਮਿਆਨ 12 ਦੇਸ਼ਾਂ ‘ਚ ਫਸੇ 15 ਹਜ਼ਾਰ ਭਾਰਤੀ ਨਾਗਰਿਕਾਂ ਨੂੰ ਵਾਪਸ ਦੇਸ਼ ਲਿਆ ਰਹੀ ਹੈ। ਭਾਰਤ ‘ਚ 70 ਹਜ਼ਾਰ ਤੋਂ ਵਧ ਲੋਕ ਇਨਫੈਕਟਡ ਹਨ ਅਤੇ 2,290 ਲੋਕਾਂ ਦੀ ਹੁਣ ਤੱਕ ਮੌਤ ਹੋ ਚੁਕੀ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ