Corona in Maharashtra: ਮਹਾਰਾਸ਼ਟਰ ਵਿੱਚ Corona ਨੇ ਫੜ੍ਹੀ ਆਪਣੀ ਰਫਤਾਰ, 24 ਘੰਟਿਆਂ ਵਿੱਚ 1008 ਮਾਮਲੇ ਆਏ ਸਾਹਮਣੇ

corona-outbreak-in-maharashtra

Corona in Maharashtra: ਮਹਾਰਾਸ਼ਟਰ ‘ਚ ਸ਼ੁੱਕਰਵਾਰ ਨੂੰ ਇਕ ਦਿਨ ‘ਚ Coronavirus ਪੀੜਤਾਂ ਦੇ ਸਭ ਤੋਂ ਜ਼ਿਆਦਾ 1,008 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਸੂਬੇ ‘ਚ ਕੋਵਿਡ-19 ਪੀੜਤਾਂ ਦੀ ਸੰਖਿਆਂ ਵੱਧ ਕੇ 11, 506 ਹੋ ਗਈ ਹੈ। ਸੂਬੇ ਦੇ ਸਿਹਤ ਵਿਭਾਗ ਨੇ ਕਿਹਾ ਕਿ ਸ਼ੁੱਕਰਵਾਰ ਨੂੰ 26 ਲੋਕਾਂ ਦੀ ਮੌਤ ਹੋਈ ਤੇ 106 ਲੋਕਾਂ ਨੂੰ ਛੁੱਟੀ ਦੇ ਦਿੱਤੀ ਹੈ। ਸੂਬੇ ‘ਚ ਮ੍ਰਿਤਕਾਂ ਦੀ ਸੰਖਿਆਂ 485 ਹੋ ਗਈ ਹੈ। ਛੁੱਟੀ ਲੈ ਚੁੱਕੇ ਲੋਕਾਂ ਦੀ ਗਿਣਤੀ 1879 ਹੈ।

corona-outbreak-in-maharashtra

ਸ਼ੁੱਕਰਵਾਰ ਨੂੰ ਪੁਣੇ ਸ਼ਹਿਰ ‘ਚ 10, ਮੁੰਬਈ ‘ਚ 5 , ਜਲਗਾਂਓ ਜ਼ਿਲ੍ਹੇ ‘ਚ ਤਿੰਨ ਤੇ ਪੁਣੇ ਜ਼ਿਲ੍ਹੇ, ਸਿੰਧੂਦੁਰਗ, ਠਾਣੇ, ਨਾਂਦੇੜ, ਔਰੰਗਾਬਾਦ ਤੇ ਪਰਭਣੀ ‘ਚ ਇਕ-ਇਕ ਵਿਅਕਤੀ ਦੀ ਮੌਤ ਹੋਈ। ਇਸ ਤੋਂ ਇਲਾਵਾ ਮੁੰਬਈ ‘ਚ ਉਤਰ ਪ੍ਰਦੇਸ਼ ਦੇ ਨਿਵਾਸੀ ਦੀ ਪੀੜਤ ਦੇ ਇਲਾਜ਼ ਦੌਰਾਨ ਮੌਤ ਹੋ ਗਈ। ਬਿਆਨ ‘ਚ ਕਿਹਾ ਗਿਆ ਕਿ 26 ‘ਚੋਂ 15 ਰੋਗੀ ਕਈ ਬੀਮਾਰੀਆਂ ਨਾਲ ਜੂਝ ਰਹੇ ਸਨ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ