Corona in Fatehgarh Sahib: ਪੰਜਾਬ ਵਿੱਚ Corona ਦਾ ਦਬਦਬਾ ਜਾਰੀ,ਫ਼ਤਹਿਗੜ੍ਹ ਸਾਹਬਿ ਵਿੱਚ 6 ਨਵੇਂ Corona ਕੇਸ ਆਏ ਸਾਹਮਣੇ

6-corona-positive-case-in-fatehgarh-sahib

Corona in Fatehgarh Sahib: ਸੱਚਖੰਡ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਆ ਰਹੀ ਸੰਗਤ ਵਿੱਚ ਪੰਜਾਬ ਭਰ ਦੇ ਵੱਖ-ਵੱਖ ਜ਼ਿਲਿਆਂ ਤੋਂ ਸ਼ਰਧਾਲੂਆਂ ਦੇ ਕੇਸ ਪਾਜ਼ੀਟਿਵ ਆ ਰਹੇ ਹਨ। ਉੱਥੇ ਹੀ ਸ੍ਰੀ ਹਜ਼ੂਰ ਸਾਹਿਬ ਤੋਂ ਫ਼ਤਹਿਗੜ੍ਹ ਸਾਹਿਬ ਪਰਤੇ 15 ਸ਼ਰਧਾਲੂਆਂ ‘ਚੋਂ 5 ਸ਼ਰਧਾਲੂਆਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ, ਜਦਕਿ ਇਕ ਹੋਰ ਕੇਸ ਵੱਖਰੇ ਤੌਰ ‘ਤੇ ਪਾਜ਼ੇਟਿਵ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ: Corona in Punjab: ਹਜ਼ੂਰ ਸਾਹਿਬ ਤੋਂ ਪਰਤੇ 14 ਸ਼ਰਧਾਲੂਆਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ, ਪੰਜਾਬ ਦੇ ਹਾਲਾਤ ਫਿਰ ਹੋਏ ਖ਼ਰਾਬ

ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਵੱਲੋਂ ਇਨ੍ਹਾਂ ਸ਼ਰਧਾਲੂਆਂ ਨੂੰ ਸ੍ਰੀ ਫਤਹਿਗੜ ਸਾਹਿਬ ਦੀ ਵਿਸ਼ੇਸ਼ ਸਰਾਂ ਵਿਖੇ 21 ਦਿਨਾਂ ਲਈ ਕੁਆਰੰਟਾਈਨ ਕੀਤਾ ਹੋਇਆ ਹੈ । ਫਤਿਹਗੜ੍ਹ ਸਾਹਿਬ ਦੇ ਐਸ. ਐਮ. ਓ. ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਸ਼ਰਧਾਲੂਆਂ ਨੂੰ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਸ਼ਿਫਟ ਕਰਕੇ ਗਿਆਨ ਸਾਗਰ ਹਸਪਤਾਲ ਬਨੂੜ ਵਿਖੇ ਲਿਜਾਇਆ ਗਿਆ ਹੈ ਤੇ ਉੱਥੇ ਇਨ੍ਹਾਂ ਦਾ ਇਲਾਜ ਕੀਤਾ ਜਾਵੇਗਾ ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।