Corona in India: ਦੇਸ਼ ਭਰ ਵਿੱਚ Corona ਨੇ ਮਚਾਇਆ ਕਹਿਰ, ਮਰੀਜ਼ਾਂ ਦੀ ਗਿਣਤੀ 31 ਹਜ਼ਾਰ ਤੋਂ ਪਾਰ

corona-cases-outbreak-in-india

Corona in India: ਭਾਰਤ ‘ਚ Coronavirus ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। Coronavirus ‘ਤੇ ਨੱਥ ਪਾਉਣ ਲਈ ਦੇਸ਼ 3 ਮਈ ਤੱਕ ਲਾਕਡਾਊਨ ਹੈ ਪਰ ਫਿਰ ਵੀ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਦੇਸ਼ ‘ਚ Corona ਮਰੀਜ਼ਾਂ ਦੀ ਗਿਣਤੀ 31 ਹਜ਼ਾਰ ਤੋਂ ਪਾਰ ਹੋ ਗਈ ਹੈ। ਸਿਹਤ ਮੰਤਰਾਲਾ ਦੇ ਤਾਜ਼ਾ ਅੰਕੜਿਆਂ ਮੁਤਾਬਕ Coronavirus ਦੇ ਮਰੀਜ਼ਾਂ ਦੀ ਗਿਣਤੀ 31,332 ਤੱਕ ਪੁੱਜ ਗਈ ਹੈ।

ਇਹ ਵੀ ਪੜ੍ਹੋ: Corona in India: ਦੇਸ਼ ਭਰ ਵਿੱਚ Corona ਦਾ ਕਹਿਰ ਲਗਾਤਾਰ ਜਾਰੀ, ਹੁਣ ਤੱਕ 934 ਲੋਕਾਂ ਦੀ ਮੌਤ

ਹੁਣ ਤੱਕ ਦੇਸ਼ ਵਿਚ 1,007 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਾਇਰਸ ਤੋਂ 7,695 ਲੋਕ ਠੀਕ ਹੋ ਚੁੱਕੇ ਹਨ। ਮੰਤਰਾਲਾ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਅੰਦਰ Coronavirus ਦੇ 1,897 ਨਵੇਂ ਕੇਸ ਸਾਹਮਣੇ ਆਏ ਹਨ ਅਤੇ 73 ਲੋਕਾਂ ਦੀ ਮੌਤ ਹੋਈ ਹੈ। ਦੱਸ ਦੇਈਏ ਕਿ ਦੇਸ਼ ‘ਚ 32 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰੇਦਸ਼ਾਂ ‘ਚ ਇਹ ਵਾਇਰਸ ਫੈਲ ਚੁੱਕਾ ਹੈ। ਚੀਨ ਤੋਂ ਫੈਲਿਆ ਇਹ ਜਾਨਲੇਵਾ ਵਾਇਰਸ ਭਾਰਤ ‘ਚ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ।

corona-cases-outbreak-in-india

ਦੇਸ਼ ਦੇ ਕਈ ਸੂਬੇ Coronavirus ਦੀ ਮਾਰ ਝੱਲ ਰਹੇ ਹਨ। ਸਭ ਤੋਂ ਵਧੇਰੇ ਮਹਾਰਾਸ਼ਟਰ, ਦਿੱਲੀ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਤਾਮਿਲਨਾਡੂ ਅਤੇ ਤੇਲੰਗਾਨਾ ‘ਚ Coronavirus ਮਰੀਜ਼ ਹਨ। ਮਹਾਰਾਸ਼ਟਰ ‘ਚ 400 ਲੋਕ ਇਸ ਜਾਨਲੇਵਾ ਵਾਇਰਸ ਕਾਰਨ ਮਰੇ ਹਨ। ਗੁਜਰਾਤ ਵਿਚ 181 ਮੌਤਾਂ ਹੋਈਆਂ ਹਨ। ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਵਿਚ 120 ਲੋਕਾਂ ਦੀ ਮੌਤ ਹੋਈ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ