Lockdown in Punjab: ਪੰਜਾਬ ਵਿੱਚ Lockdown ਨੂੰ ਅੱਗੇ ਵਧਾਉਣ ਨੂੰ ਲੈ ਕੇ ਕੈਪਟਨ ਨੇ ਕੀਤਾ ਵੱਡਾ ਐਲਾਨ

lockdown-extend-in-punjab-captain

Lockdown in Punjab: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ Coronavirus ਦੇ ਕਹਿਰ ਨੂੰ ਦੇਖਦੇ ਹੋਏ ਸੂਬੇ ਅੰਦਰ 2 ਹਫਤਿਆਂ ਲਈ ਕਰਫਿਊ/ਲਾਕਡਾਊਨ ਵਧਾ ਦਿੱਤਾ ਗਿਆ ਹੈ। ਇਸ ਦਾ ਐਲਾਨ ਕੈਪਟਨ ਵਲੋਂ ਬੁੱਧਵਾਰ ਨੂੰ ਕੀਤਾ ਗਿਆ। ਹਾਲਾਂਕਿ ਇਸ ਦੌਰਾਨ ਕੈਪਟਨ ਵਲੋਂ ਦੁਕਾਨਦਾਰਾਂ ਸਮੇਤ ਲੋਕਾਂ ਨੂੰ ਵੀ ਕੁਝ ਰਾਹਤ ਦਿੱਤੀ ਗਈ ਹੈ। ਇਸ ਕਰਫਿਊ ਦੌਰਾਨ ਰੋਜ਼ਾਨਾ ਸਵੇਰੇ 7 ਵਜੇ ਤੋਂ ਲੈ ਕੇ 11 ਵਜੇ ਤੱਕ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ।

lockdown-extend-in-punjab-captain

ਲੋਕ ਵੀ ਆਪਣੇ ਘਰਾਂ ਤੋਂ ਬਾਹਰ ਜਾ ਸਕਣਗੇ ਪਰ 11 ਵਜੇ ਤੋਂ ਬਾਅਦ ਲੋਕਾਂ ਨੂੰ ਆਪਣੇ ਘਰਾਂ ਅੰਦਰ ਹੀ ਬੰਦ ਰਹਿਣਾ ਪਵੇਗਾ। ਇਸ ਤੋਂ ਇਲਾਵਾ ਕੈਪਟਨ ਵਲੋਂ ਉਨ੍ਹਾਂ ਇੰਡਸਟਰੀ ਨੂੰ ਵੀ ਰਾਹਤ ਦੇਣ ਦੀ ਗੱਲ ਕਹੀ ਗਈ ਹੀ, ਜਿਹੜੇ ਆਪਣੇ ਮਜ਼ਦੂਰਾਂ ਨੂੰ ਸੰਭਾਲ ਸਕਣ, ਸਮਾਜਿਕ ਦੂਰੀ ਦਾ ਪਾਲਣ ਕਰ ਸਕਣ ਅਤੇ ਉਨ੍ਹਾਂ ਦੀ ਲੇਬਰ ਉਨ੍ਹਾਂ ਦੇ ਨੇੜੇ-ਤੇੜੇ ਹੀ ਰਹੇ ਤਾਂ ਜੋ ਲੇਬਰ ਦਾ ਵੀ ਗੁਜ਼ਾਰਾ ਚੱਲ ਸਕੇ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।