ਕੁਪੋਸ਼ਣ ਹੈ ਭਾਰਤ ਦੀ ਸਭ ਤੋਂ ਵੱਡੀ ਸੱਮਸਿਆ

child-malnutrition

ਕੁਪੋਸ਼ਣ ਵਰਗੀਆਂ ਸੱਮਸਿਆਵਾਂ ਨੂੰ ਲੈ ਕੇ ਭਾਰਤ ਦੀ ਆਰਥਿਕ ਹਾਲਤ ਵਿਗੜਦੀ ਜਾ ਰਹੀ ਹੈ। ਉਂਝ ਦੇਖਿਆ ਜਾਵੇ ਤਾਂ ਭਾਰਤ ਦੇ ਕਈ ਸੂਬਿਆਂ ਵਿੱਚ ਕੁਪੋਸ਼ਣ ਦੇ ਸਭ ਤੋਂ ਜ਼ਿਆਦਾਤਰ ਸ਼ਿਕਾਰ ਛੋਟੀ ਉਮਰ ਦੇ ਬੱਚੇ ਹਨ। ਇਹਨਾਂ ਵਿੱਚ ਉਹ ਬੱਚੇ ਆਉਂਦੇ ਹਨ। ਜਿੰਨ੍ਹਾਂ ਬੱਚਿਆ ਦਾ ਭਾਰ ਘੱਟ ਹੈ, ਉਹ ਬੱਚੇ ਜੋ ਆਪਣੀ ਸਿਹਤ ਪੱਖੋਂ ਕਮਜ਼ੋਰ ਹਨ ਜਾਂ ਉਹ ਬੱਚੇ ਜੋ ਆਪਣੀ ਸਿਹਤ ਪੱਖੋਂ ਬਹੁਤ ਜਿਆਦਾ ਕਮਜ਼ੋਰ ਹਨ।

ਭਾਰਤ ਵਿੱਚ ਕੀਤੇ ਗਏ ਸਰਵੇ ਅਨੁਸਾਰ ਜੋ ਕਿ 2017 ਵਿੱਚ ਕੀਤਾ ਗਿਆ ਸੀ ਉਸ ਵਿੱਚ ਜ਼ਿਆਦਾਤਰ ਘਾਟ ਉਮਰ ਦੇ ਬੱਚੇ ਹੀ ਕੁਪੋਸ਼ਣ ਦਾ ਸ਼ਿਕਾਰ ਸਨ। ਇਸ ਸਰਵੇ ਅਨੁਸਾਰ ਜੇ ਅੰਕੜਿਆਂ ਦਾ ਦੇਖਿਆ ਜਾਵੇ ਤਾਂ ਭਾਰਤ ਵਿੱਚ 68.5 ਫੀਸਦੀ ਬੱਚੇ ਜੋ ਘੱਟ ਉਮਰ ਦੇ ਹਨ ਉਹ ਕੁਪੋਸ਼ਣ ਦਾ ਸ਼ਿਕਾਰ ਹੋ ਚੁੱਕੇ ਹਨ। ਲੈਂਸੈੱਟ ਚਾਈਲਡ ਐਂਡ ਅਡੋਲੋਸਨਟ ਹੈਲਥ ਦਾ ਕਹਿਣਾ ਹੈ ਕਿ ਭਾਰਤ ਦੇ ਵਿੱਚ ਕੁਪੋਸ਼ਣ ਦੇ ਕਾਰਨ ਮਾਂ ਅਤੇ ਬੱਚੇ ਇਸਦਾ ਸ਼ਿਕਾਰ ਹੋ ਰਹੇ ਹਨ।

ਜ਼ਰੂਰ ਪੜ੍ਹੋ: ਮੁੰਬਈ ਵਿੱਚ ਭਾਰੀ ਬਾਰਿਸ਼ ਨੇ ਤੋੜਿਆ ਪਿਛਲੇ 65 ਸਾਲ ਦਾ ਰਿਕਾਰਡ

ਲੈਂਸੈੱਟ ਚਾਈਲਡ ਐਂਡ ਅਡੋਲੋਸਨਟ ਹੈਲਥ ਨੇ ਇੱਕ ਖੋਜ ਵਿੱਚ ਦੱਸਿਆ ਹੈ ਕਿ ਕੁਪੋਸ਼ਣ ਹਰ ਇੱਕ ਉਮਰ ਦੇ ਵਿਅਕਤੀ ਦੇ ਲਈ ਹਾਨੀਕਾਰਕ ਹੈ। ਕੁਪੋਸ਼ਣ ਕਾਰਨ ਬੀਮਾਰੀ ਅਤੇ ਅਪੰਗਤਾ ਦਾ ਬੋਝ ਉੱਤਰ ਪ੍ਰਦੇਸ਼, ਬਿਹਾਰ, ਆਸਾਮ ਅਤੇ ਰਾਜਸਥਾਨ ਦੇ ਬੱਚਿਆ ਵਿੱਚ ਸਭ ਤੋਂ ਵੱਧ ਸੀ। ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਪਰਿਵਾਰ ਜ਼ਿਆਦਾਤਰ ਕੁਪੋਸ਼ਣ ਦੀ ਮਾਰ ਝੱਲਦੇ ਹਨ।