ਮੁੰਬਈ ਵਿੱਚ ਭਾਰੀ ਬਾਰਿਸ਼ ਨੇ ਤੋੜਿਆ ਪਿਛਲੇ 65 ਸਾਲ ਦਾ ਰਿਕਾਰਡ

mumbai-rain-red-alert

ਮੁੰਬਈ ਵਿੱਚ ਹੋਈ ਭਾਰੀ ਬਾਰਿਸ਼ ਕਰਕੇ ਪ੍ਰਸ਼ਾਸਨ ਨੇ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਸਤੰਬਰ ਮਹੀਨੇ ਵਿੱਚ ਹੋਈ ਭਾਰੀ ਬਾਰਿਸ਼ ਨੇ ਮੁੰਬਈ ਦਾ ਪਿਛਲੇ 65 ਸਾਲ ਦਾ ਰਿਕਾਰਡ ਤੋੜ ਕੇ ਰੱਖ ਦਿੱਤਾ ਹੈ। ਜਿਸ ਨੂੰ ਦੇਖਦੇ ਹੋਏ ਸਥਾਨਕ ਪ੍ਰਸ਼ਾਸਨ ਅਲਰਟ ਤੇ ਹੈ ਤਾਂ ਜੋ ਕਿਸੇ ਵੀ ਤਰਾਂ ਦੀ ਹੋਣ ਵਾਲੀ ਅਣਹੋਣੀ ਦੇ ਨਾਲ ਤੁਰੰਤ ਨਿਪਟਿਆ ਜਾ ਸਕੇ। ਇਸ ਨੂੰ ਦੇਖਦੇ ਹੋਏ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਦੇ ਵਿੱਚ ਅੱਜ ਸਕੂਲ, ਕਾਲਜ਼ ਅਤੇ ਬਾਕੀ ਅਦਾਰਿਆਂ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਸਤੰਬਰ ਮਹੀਨੇ ਵਿੱਚ ਹੋਈ ਬਾਰਿਸ਼ ਨੇ 65 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ। ਸਾਂਤਾਕਰੂਜ ਆਬਜਰਵੇਟਰੀ ਨੇ ਬੁੱਧਵਾਰ ਤੱਕ ਮੁੰਬਈ ‘ਚ 921.3 ਮਿਲੀਮੀਟਰ ਬਾਰਸ਼ ਰਿਕਾਰਡ ਕੀਤੀ ਹੈ। ਪਿਛਲਾ ਰਿਕਾਰਡ 920 ਐੱਮ.ਐੱਮ. (ਜੋ ਕਿ ਸਾਲ 1954) ਦਾ ਸੀ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੁੰਬਈ ਵਿੱਚ ਦੁਆਰਾ ਭਾਰੀ ਬਾਰਿਸ਼ ਦਾ ਅਨੁਮਾਨ ਲਾਇਆ ਜਾ ਰਿਹਾ ਹੈ।

ਜ਼ਰੂਰ ਪੜ੍ਹੋ: ਜਗਮੀਤ ਸਿੰਘ ਦੇ ਪ੍ਰਧਾਨ ਮੰਤਰੀ ਬਣਨ ਤੇ ਜਾਣੋ ਕੀ ਹੈ ਕੈਨੇਡੀਅਨ ਲੋਕਾਂ ਦੀ ਰਾਇ

ਮੌਸਮ ਵਿਭਾਗ ਅਨੁਸਾਰ ਮੁੰਬਈ ਦੇ ਕਈ ਇਲਾਕਿਆਂ ਦੇ ਵਿੱਚ ਭਾਰੀ ਬਾਰਿਸ਼ ਹੋਣ ਦੀ ਚਿਤਾਵਨੀ ਦੇ ਦਿੱਤੀ ਹੈ। ਪਿਛਲੇ ਮਾਨਸੂਨ ‘ਚ ਸਤੰਬਰ ਮਹੀਨੇ ‘ਚ ਔਸਤਨ 73.1 ਐੱਮ.ਐੱਮ. ਬਾਰਸ਼ ਹੋਈ ਸੀ, ਜਦੋਂ ਕਿ ਇਸ ਵਾਰ ਸਤੰਬਰ ‘ਚ ਔਸਤਨ 327.1 ਐੱਮ.ਐੱਮ. ਤੱਕ ਬਾਰਸ਼ ਹੋ ਚੁਕੀ ਹੈ। ਜਿਸ ਨੇ ਸਾਲ 1987 ਦਾ ਅੰਕੜਾ ਵੀ ਪਾਰ ਕਰ ਲਿਆ ਹੈ। ਜਿਸ ਕਰਕੇ ਮੁੰਬਈ ਦੇ ਕਈ ਇਲਾਕਿਆਂ ਵਿੱਚ ਹੜ੍ਹਾਂ ਦੀ ਸਥਿਤੀ ਪੈਦਾ ਹੋਣ ਦਾ ਖ਼ਦਸ਼ਾ ਹੈ।