ਸੰਨੀ ਦਿਓਲ ਨੇ ਮਾਰੀ ਸਿਆਸੀ ਐਂਟਰੀ, ਜਾਣੋ ਕਿਥੋਂ ਲੜਣਗੇ ਚੋਣਾਂ

sunny deol joins bjp

ਕਾਫੀ ਸਮੇਂ ਤੋਂ ਸੰਨੀ ਦਿਓਲ ਦੇ ਬੀਜੇਪੀ ‘ਚ ਸ਼ਾਮਲ ਹੋਣ ਦੀਆਂ ਅਫਵਾਹਾਂ ਉੱਡ ਰਹੀਆਂ ਸਨ ਜੋ ਅੱਜ ਸੱਚ ਹੋ ਗਈਆਂ ਹਨ। ਅੱਜ ਥੋੜ੍ਹੀ ਦੇਰ ਪਹਿਲਾਂ ਹੀ ਬਾਲੀਵੁੱਡ ਸਟਾਰ ਸੰਨੀ ਦਿਓਲ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋ ਗਏ ਹਨ। ਬੀਜੇਪੀ ਸੰਨੀ ਦਿਓਲ ਨੂੰ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਮੈਦਾਨ ‘ਚ ਉਤਾਰ ਸਕਦੀ ਹੈ। ਅਗਰ ਅਜਿਹਾ ਹੁੰਦਾ ਹੈ ਤਾਂ ਸੰਨੀ ਦਿਓਲ ਦਾ ਮੁਕਾਬਲਾ ਕਾਂਗਰਸ ਦੇ ਸੁਨੀਲ ਜਾਖੜ ਨਾਲ ਹੋਵੇਗਾ ਜੋ ਜ਼ਿਮਨੀ ਚੋਣਾਂ ‘ਚ ਇਸ ਸੀਟ ਤੇ ਜਿੱਤ ਹਾਸਲ ਕਰ ਚੁੱਕੇ ਹਨ।

sunny deol bjp

ਬੀਜੇਪੀ ਇੱਕ ਵਾਰ ਫਿਰ ਗੁਰਦਾਸਪੁਰ ਸੀਟ ਤੋਂ ਇੱਕ ਬਾਲੀਵੁੱਡ ਅਦਾਕਾਰ ਤੇ ਆਪਣਾ ਦਾਅ ਖੇਡ ਸਕਦੀ ਹੈ। 2014 ਲੋਕ ਸਭਾ ਚੋਣਾਂ ਵਿੱਚ ਇਸ ਸੀਟ ਤੋਂ ਵਿਨੋਦ ਖੰਨਾ ਜਿੱਤੇ ਸਨ। ਵਿਨੋਦ ਖੰਨਾ ਦੇ ਸਵਰਗਵਾਸ ਤੋਂ ਬਾਅਦ ਇਸ ਸੀਟ ਤੇ ਕਾਂਗਰਸ ਦੇ ਸੁਨੀਲ ਜਾਖੜ ਨੇ ਬਾਜੀ ਮਾਰ ਲਈ।

ਇਹ ਵੀ ਪੜ੍ਹੋ : ਪੰਜਾਬ ‘ਚ ਬੀਜੇਪੀ ਦੀ ਬਾਗਡੋਰ ਸੰਭਾਲਣਗੇ ਸੰਨੀ ਦਿਓਲ!

sunny deol bjp

ਇਹੀ ਕਾਰਨ ਹੈ ਕਿ ਬੀਜੇਪੀ ਗੁਰਦਾਸਪੁਰ ਤੋਂ ਸੰਨੀ ਦਿਓਲ ਨੂੰ ਚੋਣ ਲੜਾ ਸਕਦੀ ਹੈ। ਪਹਿਲਾਂ ਸੰਨੀ ਦਿਓਲ ਦੀ ਅਮਿਤ ਸ਼ਾਹ ਨਾਲ ਇਕ ਫੋਟੋ ਸੋਸ਼ਲ ਮੀਡੀਆ ਕਾਫੀ ਵਾਇਰਲ ਹੋਈ ਸੀ ਤੇ ਅੱਜ ਰੇਲਵੇ ਅਤੇ ਕੋਲਾ ਮੰਤਰੀ ਪਿਯੂਸ਼ ਗੋਇਲ ਅਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦੀ ਮੌਜੂਦਗੀ ਵਿੱਚ ਸੰਨੀ ਦਿਓਲ ਬੀਜੇਪੀ ‘ਚ ਸ਼ਾਮਲ ਹੋ ਗਏ ਹਨ।