ਕਿਉਂ ਸੜਕਾਂ ਤੇ ਉਲਟਾ ਚਲੱਦਾ ਹੈ ਇਹ ਸ਼ਖਸ, ਪਤਨੀ ਦੱਸਦੀ ਹੈ ਰਾਹ, ਜਾਣੋ ਵਜ੍ਹਾ

couple marches against population

ਅੰਮ੍ਰਿਤਸਰ : ਵੱਧ ਰਹੀ ਜਨਸੰਖਿਆ ਦੇਸ਼ ਦੀ ਇੱਕ ਬਹੁਤ ਵੱਡੀ ਸਮੱਸਿਆ ਹੈ। ਅਫਸੋਸ ਦੀ ਗੱਲ ਇਹ ਹੈ ਕਿ ਨਾ ਤੇ ਸਰਕਾਰ ਤੇ ਨਾ ਹੀ ਦੇਸ਼ ਦੇ ਲੋਕ ਇਸ ਸਮੱਸਿਆ ਬਾਰੇ ਜਾਗਰੂਕ ਹਨ। ਪਰ ਮੇਰਠ ਦੇ ਇਕ ਜੋੜੇ ਨੇ ਇਸ ਸਮੱਸਿਆ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੀ ਜਿੰਮੇਵਾਰੀ ਚੁੱਕੀ ਹੈ। ਦਿਨੇਸ਼ ਤਲਵਾਰ ਤੇ ਉਨ੍ਹਾਂ ਦੀ ਪਤਨੀ ਦਿਸ਼ਾ ਤਲਵਾਰ ਇੱਕ ਅਨੋਖੇ ਤਰੀਕੇ ਨਾਲ ਲੋਕਾਂ ਨੂੰ ਵੱਧਦੀ ਜਨਸੰਖਿਆ ਦੇ ਨੁਕਸਾਨ ਬਾਰੇ ਜਾਗਰੂਕ ਕਰਦੇ ਹਨ।

ਦਿਨੇਸ਼ ਤਲਵਾਰ ਆਪਣੀ ਗਰਦਨ ਵਿੱਚ ਇੱਕ ਤਖ਼ਤੀ (ਜਿਸ ਤੇ ਸੰਦੇਸ਼ ਲਿਖਿਆ ਹੁੰਦਾ ਹੈ) ਪਾ ਕੇ ਉਲਟੇ ਚਲਦੇ ਹਨ ਤੇ ਉਨ੍ਹਾਂ ਦੀ ਪਤਨੀ ਉਨ੍ਹਾਂ ਨੂੰ ਰਸਤਾ ਦੱਸਦੇ ਹੋਏ ਨਾਲ-ਨਾਲ ਚਲੱਦੀ ਹੈ। ਇਹ ਜੋੜਾ ਹੁਣ ਤੱਕ 140 ਸ਼ਹਿਰਾਂ ਦੀ ਪੈਦਲ ਯਾਤਰਾ ਕਰ ਚੁੱਕਿਆ ਹੈ। ਬੀਤੇ ਦਿਨ ਇਹ ਜੋੜਾ ਅੰਮ੍ਰਿਤਸਰ ਪੁੱਜਾ ਤੇ ਜਲਿਆਂਵਾਲਾ ਬਾਗ ਵਿੱਚ ਉਨ੍ਹਾਂ ਨੇ ਵੱਧਦੀ ਜਨਸੰਖਿਆ ਨੂੰ ਰੋਕਣ ਲਈ ਪ੍ਰਚਾਰ ਕੀਤਾ।

talwar family against population

ਦਿਨੇਸ਼ ਤਲਵਾਰ 1994 ਤੋਂ ਜਨਸੰਖਿਆ ਕੰਟਰੋਲ ਲਈ ਕੰਮ ਕਰ ਰਹੇ ਹਨ। 1998 ‘ਚ ਵਿਆਹ ਤੋਂ ਬਾਅਦ ਉਨ੍ਹਾਂ ਦੀ ਪਤਨੀ ਦਿਸ਼ਾ ਤਲਵਾਰ ਵੀ ਇਸ ਕੰਮ ਵਿੱਚ ਆਪਣੇ ਪਤੀ ਦਾ ਸਾਥ ਦੇ ਰਹੀ ਹੈ। ਦਿਨੇਸ਼ ਤਲਵਾਰ ਫਾਈਨਾਂਸ ਸੈਕਟਰ ‘ਚ ਕੰਮ ਕਰਦੇ ਹਨ। ਉਨ੍ਹਾਂ ਦੇ ਇੱਕ ਧੀ ਜੋ ਏਅਰ ਹੋਸਟੈਸ ਹੈ ਤੇ ਇੱਕ ਪੁੱਤਰ ਯਸ਼ ਜੋ ਸਕੂਲ ਵਿੱਚ ਪੜ੍ਹਦਾ ਹੈ ਵੀ ਉਨ੍ਹਾਂ ਦਾ ਪੂਰਾ ਸਾਥ ਦਿੰਦੇ ਹਨ।

ਇਹ ਵੀ ਪੜ੍ਹੋ : ਮੂਸੇਵਾਲਾ ਦੇ ਗਾਣਿਆਂ ਤੇ ਬੀਡੀਓਪੀ ਦਫਤਰ ਪੇਸ਼ ਹੋ ਕੇ ਸਿੱਧੂ ਦੀ ਮਾਤਾ ਨੇ ਦਿੱਤਾ ਇਹ ਬਿਆਨ

ਤਲਵਾਰ ਜੋੜੇ ਨੇ ਦੱਸਿਆ ਕਿ ਉਹ ਪ੍ਰਧਾਨ ਮੰਤਰੀ ਦੇ ਦਫਤਰ ਨੂੰ ਸੈਂਕੜੇ ਚਿੱਠੀਆਂ-ਪੱਤਰ ਲਿੱਖ ਚੁੱਕੇ ਹਨ ਪਰ ਅਜੇ ਤੱਕ ਉਨ੍ਹਾਂ ਨੂੰ ਕਿਸੇ ਵੀ ਚਿੱਠੀ ਦਾ ਜਵਾਬ ਨਹੀਂ ਆਇਆ। ਹੁਣ ਉਹ ਖੁਦ ਹੀ ਸ਼ਹਿਰ-ਸ਼ਹਿਰ ਘੁੰਮ ਕੇ ਜਨਸੰਖਿਆ ਨੂੰ ਕਾਬੂ ਕਰਨ ਲਈ ਲੋਕਾਂ ‘ਚ ਪ੍ਰਚਾਰ ਕਰਦੇ ਹਨ।