ਨਸ਼ੇ ਦੀ ਲਤ ਵਾਲੀ ਮਾਂ ਦੀ ਲਾਪਰਵਾਹੀ ਕਾਰਨ ਬੱਚੀ ਦੀ ਮੌਤ ਹੋ ਗਈ

Baby-girl-died-due-to-the-negligence-of-the-addicted-mother

ਬੇਰਹਿਮ ਮਾਂ ਦੀ ਅਜਿਹੀ ਕਰਤੂਤ ਸਾਹਮਣੇ ਆਈ ਹੈ ਜਿਸਨੇ ਮਾਂ ਦੇ ਰਿਸ਼ਤੇ ਨੂੰ ਸ਼ਰਮਸਾਰ ਕਰ ਦਿੱਤਾ ਹੈ , ਦਰਅਸਲ ਮਾਮਲਾ ਹੈ ਨਸ਼ੇੜੀ ਮਾਂ ਵੱਲੋਂ ਸ਼ਰਾਬ ਪੀਣ ਦੀ ਆਦਤ ਦਾ , ਅਤੇ ਇਸੇ ਆਦਤ ‘ਚ ਲਾਪ੍ਰਵਾਹੀ ਦੀ ਵਜ੍ਹਾ ਕਰ ਕੇ ਡੇਢ ਮਹੀਨੇ ਦੀ ਮਾਸੂਮ ਬੱਚੀ ਦੀ ਮੌਤ ਹੋ ਗਈ।

ਬੱਚੀ ਜੋ ਕਿ ਡੇਢ ਮਹੀਨੇ ਦੀ ਸੀ ਅਤੇ ਉਸ ਨੂੰ ਭੁੱਖ ਲੱਗੀ ਹੋਈ ਸੀ ਅਤੇ ਉਹ ਦੁੱਧ ਲਈ ਰੋਂਦੀ ਰਹੀ ਪਰ ਨਸ਼ੇ ‘ਚ ਧੁੱਤ ਔਰਤ ਨੇ ਬੱਚੀ ਦੇ ਰੋਂ ਦੀ ਆਵਾਜ਼ ਨਾ ਸੁਣੀ ਅਤੇ ਪੂਰੀ ਰਾਤ ਵਿਲਖਦੀ ਰਹੀ ਬੱਚੀ ਨੇ ਆਖ਼ਰਕਾਰ ਦਮ ਤੋੜ ਦਿੱਤਾ।

ਜਦੋਂ ਗੁਆਂਢੀਆਂ ਨੂੰ ਖ਼ਦਸ਼ਾ ਹੋਇਆ ਤਾਂ ਉਹ ਜਨਾਨੀ ਦੇ ਘਰ ਪੁੱਜੇ, ਉੱਥੇ ਬੇਸੁੱਧ ਮਾਂ ਅਤੇ ਬੱਚੀ ਨੂੰ ਵੇਖ ਕੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਟੀਮ ਮੁਤਾਬਕ ਸ਼ੁਰੂਆਤੀ ਜਾਂਚ ਵਿਚ ਭੁੱਖ ਦੀ ਵਜ੍ਹਾ ਨਾਲ ਬੱਚੀ ਦੀ ਮੌਤ ਹੋਣ ਦਾ ਖ਼ਦਸ਼ਾ ਹੈ।

ਦੋਹਾਂ ਦੀ ਇਕ ਬੱਚੀ ਸੀ, ਜਿਸ ਦਾ ਜਨਮ ਹਾਲ ਹੀ ’ਚ ਹੋਇਆ ਸੀ। ਸਥਾਨਕ ਲੋਕਾਂ ਮੁਤਾਬਕ ਰਾਜਮੀਤ ਸ਼ਰਾਬ ਪੀਣ ਦੀ ਆਦੀ ਸੀ। ਉਹ ਹਮੇਸ਼ਾ ਨਸ਼ੇ ਵਿਚ ਰਹਿੰਦੀ ਸੀ। ਬੀਤੇ ਕੁਝ ਦਿਨਾਂ ਤੋਂ ਉਸ ਦਾ ਪਤੀ ਕੰਮ ਤੋਂ ਸ਼ਹਿਰੋਂ ਬਾਹਰ ਗਿਆ ਹੋਇਆ ਸੀ। ਮਗਰੋਂ ਪਤਨੀ ਰਾਜਮੀਤ ਨੇ ਸ਼ਰਾਬ ਪੀ ਲਈ।

ਉਹ ਬੇਸੁੱਧ ਹੋ ਗਈ ਤੇ ਸੁੱਤੀ ਰਹੀ। ਬੱਚੀ ਕੋਲ ਰੋਂਦੀ ਰਹੀ ਤੇ ਆਖਰ ਭੁੱਖ ਨਾਲ ਦਮ ਤੋੜ ਗਈ। ਮੀਡੀਆ ਰਿਪੋਰਟਾਂ ਮੁਤਾਬਕ ਰਾਜਮੀਤ ਨੇ ਸਵੇਰੇ ਹੋਸ਼ ਆਉਣ ਉੱਤੇ ਬੱਚੀ ਵੱਲ ਨਹੀਂ ਵੇਖਿਆ, ਸਗੋਂ ਦੋਬਾਰਾ ਸ਼ਰਾਬ ਪੀ ਕੇ ਸੌਂ ਗਈ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਰਾਜਮੀਤ ਕੌਰ ਦਿਨ-ਰਾਤ ਸ਼ਰਾਬ ਪੀਂਦੀ ਰਹਿੰਦੀ ਹੈ ਤੇ ਸਦਾ ਨਸ਼ੇ ਦੀ ਹਾਲਤ ’ਚ ਹੀ ਰਹਿੰਦੀ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ