ਅਫਸਾਨਾ ਦੀ ਡੈਬਿਊ ਐਲਬਮ ਬੇਹੱਦ ਖਾਸ, ਸ਼੍ਰੀ ਬਰਾੜ ਦਾ ਵੱਖਰਾ ਅੰਦਾਜ਼

Afsana's-debut-album-is-very-special

ਸੁਪਰਹਿੱਟ ਟਰੈਕ ‘ਤਿੱਤਲੀਆਂ ਵਰਗਾ’ ਨਾਲ ਵੱਖਰੀ ਪਛਾਣ ਬਣਾਉਣ ਵਾਲੀ ਅਫ਼ਸਾਨਾ ਖਾਨ ਹੁਣ ਬਹੁਤ ਜਲਦ ਆਪਣੀ ਡੈਬਿਊ ਐਲਬਮ ਲੈ ਕੇ ਆਉਣ ਵਾਲੀ ਹੈ। ਇਸ ਐਲਬਮ ਨੂੰ ਸ਼੍ਰੀ ਬਰਾੜ ਪੇਸ਼ ਕਰ ਰਹੇ ਹਨ। ਐਲਬਮ ਦੇ ਵਿੱਚ ਪੰਜ ਗੀਤ ਹੋਣਗੇ ਜਿਸ ਨੂੰ ਸ਼੍ਰੀ ਬਰਾੜ ਨੇ ਹੀ ਲਿਖਿਆ ਹੈ। ਅਫਸਾਨਾ ਖਾਨ ਦੀ ਇਸ ਡੈਬਿਊ ਐਲਬਮ ਦਾ ਨਾਮ ਹੈ ‘ਸੋਨਾਗਾਚੀ-ਏ ਲਵ ਸਟੋਰੀ’।

ਬਹੁਤ ਜਲਦ ਟਰੈਕ ਤੇ ਉਨ੍ਹਾਂ ਦੀ ਰਿਲੀਜ਼ ਡੇਟ ਦਾ ਐਲਾਨ ਕਰਦੇ ਹਾਂ। ਇੱਕ ਸ਼ੇਅਰ ਵੀਡੀਓ ਵਿੱਚ ਵੀ ਅਫਸਾਨਾ ਨੇ ਕਿਹਾ ਕਿ ਇਹ ਐਲਬਮ ਬਹੁਤ ਜਿਆਦਾ ਅਲੱਗ ਹੋਣ ਵਾਲੀ ਹੈ। ਸ਼੍ਰੀ ਬਰਾੜ ਨੇ ਬਹੁਤ ਹਟਕੇ ਕੰਮ ਕੀਤਾ ਹੈ ਤੁਹਾਨੂੰ ਸਭ ਨੂੰ ਸ਼੍ਰੀ ਦਾ ਇੱਕ ਨਾਵਾਂ ਅੰਦਾਜ਼ ਇਸ ਐਲਬਮ ਰਾਹੀਂ ਸੁਣਨ ਨੂੰ ਮਿਲੇਗਾ।

ਹੁਣ ਤੱਕ ਸਭ ਨੇ ਅਫਸਾਨਾ ਨੂੰ ਜ਼ਿਆਦਾਤਰ ਚੱਕਵੇਂ ਗਾਣਿਆਂ ਦੇ ਵਿੱਚ ਸੁਣਿਆ ਹੈ, ਪਰ ਇਸ ਐਲਬਮ ਰਾਹੀਂ ਅਫਸਾਨਾ ਦਾ ਵੱਖਰਾ ਰੋਮਾਂਟਿਕ ਗੀਤਾਂ ਵਾਲਾ ਅੰਦਾਜ਼ ਦਿਖੇਗਾ। ਅਫਸਾਨਾ ਦੇ ਹਿੱਟ ਟਰੈਕਸ ਦੇ ਵਿੱਚ ਸਿੱਧੂ ਮੂਸੇਵਾਲਾ ਨਾਲ ਧੱਕਾ ਤੇ ਜਾਨੀ ਨਾਲ ‘ਤਿੱਤਲੀਆਂ ਵਰਗਾ’ ਹੈ ਤੇ ਅਫਸਾਨਾ ਨੇ ਜ਼ਿਆਦਾ ਗਾਣੇ ਹੋਰਾਂ ਕਲਾਕਾਰਾਂ ਨਾਲ ਡਿਊਟ ਕੀਤੇ ਹਨ ਪਰ ਐਲਬਮ ‘ਸੋਨਾਗਾਚੀ’ ਅਫਸਾਨਾ ਦੀ ਸੋਲੋ ਐਲਬਮ ਹੈ ਜਿਸ ਦੇ ਪੰਜੋਂ ਗੀਤ ਅਫਸਾਨਾ ਖਾਨ ਦੀ ਆਵਾਜ਼ ਵਿੱਚ ਸੁਨਣ ਨੂੰ ਮਿਲਣਗੇ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ