ਦਿੱਲੀ ਦਾ ਏਅਰ ਕਵਾਲਿਟੀ ਇੰਡੈਕਸ ਦੁਨੀਆ ਦੇ ਵਿੱਚ ਸਭ ਤੋਂ ਉੱਪਰ

aqi-of-delhi-city

ਦਿੱਲੀ ਦੁਨੀਆਂ ਦਾ ਸਭ ਤੋਂ ਵੱਧ ਜ਼ਹਿਰੀਲੀ ਹਵਾ ਵਾਲਾ ਸ਼ਹਿਰ ਬਣ ਗਿਆ ਹੈ। ਐਤਵਾਰ ਨੂੰ ਦਿੱਲੀ ਦੇ ਵਿੱਚ ਹਲਕੀ ਬਾਰਿਸ਼ ਹੋਣ ਦੇ ਬਾਵਜੂਦ ਵੀ ਦਿੱਲੀ ਸ਼ਹਿਰ ਦਾ ਅਸਮਾਨ ਸਾਫ ਨਹੀਂ ਹੋਇਆ। ਦਿੱਲੀ ਦੇ ਵਿੱਚ ਚਾਰੇ ਪਾਸੇ ਧੂੰਆਂ ਹੀ ਧੂੰਆਂ ਨਜ਼ਰ ਆ ਰਿਹਾ ਹੈ। ਐਤਵਾਰ ਨੂੰ ਦਿੱਲੀ ਦੇ ਵਿੱਚ ਇੰਨ੍ਹਾਂ ਜਿਆਦਾ ਧੂੰਆਂ ਸੀ ਕਿ ਉਹ ਦੁਨੀਆਂ ਦਾ ਸਭ ਤੋਂ ਵੱਧ ਜ਼ਹਿਰੀਲੀ ਹਵਾ ਵਾਲਾ ਸ਼ਹਿਰ ਬਣ ਗਿਆ ਹੈ।

ਜ਼ਰੂਰ ਪੜ੍ਹੋ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਦਿਨਾਂ ਯਾਤਰਾ ਲਈ ਰਵਾਨਾ

ਜਾਣਕਾਰੀ ਦੇ ਲਈ ਤੁਹਾਨੂੰ ਦੱਸ ਦੇਈਏ ਕਿ ਐਤਵਾਰ ਨੂੰ ਰਾਜਧਾਨੀ ਦਾ ਏਅਰ ਕਵਾਲਿਟੀ ਇੰਡੈਕਸ (ਏ.ਕਊ.ਆਈ.) 1065 ‘ਤੇ ਸੀ। ਇਹ ਲਾਹੌਰ ਦੇ ਏ.ਕਊ.ਆਈ. (163) ਦੇ 7 ਗੁਣਾ ਹੈ। ਅੱਜ ਦੇ ਦਿਨ ਵੀ ਦਿੱਲੀ ਦੇ ਹਾਲਾਤ ਵਿੱਚ ਕੋਈ ਵੀ ਸੁਧਾਰ ਨਹੀਂ ਹੈ। ਅੱਜ ਵੀ ਦਿੱਲੀ ਦੀ ਹਵਾ ਦਾ ਏਅਰ ਕਵਾਲਿਟੀ ਇੰਡੈਕਸ (ਏ.ਕਊ.ਆਈ.) 600 ਪਾਰ ਹੈ। ਉੱਥੇ ਹੀ ਨੋਇਡਾ, ਗੁਰੂਗ੍ਰਾਮ ਦੀ ਸਥਿਤੀ ਵੀ ਅਜਿਹੀ ਹੀ ਹੈ। ਦਿੱਲੀ ਦੁਨੀਆ ‘ਚ ਹਾਲੇ ਵੀ ਟਾਪ ‘ਤੇ ਹੈ।

aqi-of-delhi-city