ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਦਿਨਾਂ ਯਾਤਰਾ ਲਈ ਰਵਾਨਾ

pm-narendra-modi

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਥਾਈਲੈਂਡ ਦੀ 3 ਦਿਨਾ ਯਾਤਰਾ ‘ਤੇ ਰਵਾਨਾ ਹੋ ਗਏ ਹਨ। ਉਹ ਆਪਣੀ ਇਸ ਯਾਤਰਾ ਦੌਰਾਨ ਦੱਖਣੀ-ਪੂਰਬੀ ਏਸ਼ਿਆਈ ਦੇਸ਼ਾਂ ਦੇ ਸੰਗਠਨ (ਆਸਿਆਨ), ਪੂਰਬੀ ਏਸ਼ੀਆ ਤੇ ਖੇਤਰੀ ਵਿਆਪਕ ਆਰਥਿਕ ਹਿੱਸੇਦਾਰੀ (ਆਰਸੀਈਪੀ) ਸਿਖਰ ਸੰਮੇਲਨ ‘ਚ ਹਿੱਸਾ ਲੈਣਗੇ। ਇਸ ਤੋਂ ਬਾਅਦ ਪੀਐੱਮ ਮੋਦੀ ਆਪਣੀ ਇਸ ਯਾਤਰਾ ‘ਚ 17ਵੇਂ ਆਸਿਆਨ-ਭਾਰਤ ਸਿਖਰ ਸੰਮੇਲਨ ਦੇ 14ਵੇਂ ਪੂਰਬੀ ਏਸ਼ੀਆ ਸਿਖਰ ਸੰਮੇਲਨ ਤੇ ਖੇਤਰੀ ਵਿਆਪਕ ਆਰਥਿਕ ਹਿੱਸੇਦਾਰੀ (RCEP) ਸਿਖਰ ਸੰਮੇਲਨ ਤੇ ਇਸ ਨਾਲ ਸਬੰਧਤ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣਗੇ।

ਜ਼ਰੂਰ ਪੜ੍ਹੋ: ਪੰਚਕੁਲਾ ਕੋਰਟ ਨੇ ਹਨੀਪ੍ਰੀਤ ਤੋਂ ਦੇਸ਼ਧਰੋਹ ਦੀ ਧਾਰਾ ਨੂੰ ਰੱਦ

ਪੀਐਮ ਮੋਦੀ ਨੇ ਬੈਂਕੌਕ ਰਵਾਨਾ ਹੋਣ ਤੋਂ ਪਹਿਲਾਂ ਕਿਹਾ ਕਿ ਆਰਸੀਈਪੀ ਬੈਠਕ ‘ਚ ਭਾਰਤ ਇਸ ਗੱਲ ‘ਤੇ ਗੌਰ ਕਰੇਗਾ ਕਿ ਕੀ ਵਪਾਰ, ਸੇਵਾਵਾਂ ਅਤੇ ਨਿਵੇਸ਼ ‘ਚ ਉਸ ਦੀ ਚਿੰਤਾਵਾਂ ਅਤੇ ਹਿੱਤਾਂ ਨੂੰ ਪੂਰੀ ਤਰ੍ਹਾਂ ਅੇਡਜਸਟ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਯਾਤਰਾ ਦੌਰਾਨ ਉਹ ਥਾਈਲੈਂਡ ਦੀ ਰਾਜਧਾਨੀ ‘ਚ ਮੌਜੂਦ ਕਰੀ ਗਲੋਬਲ ਨੇਤਾਵਾਂ ਨਾਲ ਦੋ-ਪੱਖੀ ਬੈਠਕ ਕਰਨਗੇ।