ਫਰਾਂਸ ਵਿੱਚ ਵਾਪਰੇ ਬੱਸ ਹਾਦਸੇ ਦੇ ਵਿੱਚ 33 ਲੋਕ ਜ਼ਖਮੀ

bus-accident-in-france

ਫਰਾਂਸ ਦੇ ਵਿੱਚ ਬੀਤੇ ਦਿਨ ਇੱਕ ਯਾਤਰੀ ਬੱਸ ਦੇ ਨਾਲ ਹਾਦਸਾ ਵਾਪਰ ਗਿਆ। ਜਿਸ ਹਾਦਸੇ ਦੇ ਵਿੱਚ 33 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਇਹ ਬੱਸ ਪੈਰਿਸ ਤੋਂ ਲੰਡਨ ਜਾ ਰਹੀ ਸੀ। ਇਸ ਦੀ ਜਾਣਕਾਰੀ ਫਰਾਂਸ ਦੇ ਸਥਾਨਕ ਮੀਡੀਆ ਨੇ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਬੱਸ ਦੇ ਵਿੱਚ ਡਰਾਈਵਰ ਸਮੇਤ ਕੁੱਲ 33 ਲੋਕ ਸਵਾਰ ਸਨ।

ਜ਼ਰੂਰ ਪੜ੍ਹੋ: ਦਿੱਲੀ ਦਾ ਏਅਰ ਕਵਾਲਿਟੀ ਇੰਡੈਕਸ ਦੁਨੀਆ ਦੇ ਵਿੱਚ ਸਭ ਤੋਂ ਉੱਪਰ

ਹਾਦਸੇ ਵਿਚ 4 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ ਜਦਕਿ 29 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਹਾਦਸੇ ਵਿਚ ਫਰਾਂਸ ਦੇ 11 ਬ੍ਰਿਟੇਨ ਦੇ 10, ਅਮਰੀਕਾ ਦੇ 5, ਰੋਮਾਨੀਆ ਦੇ 2 ਅਤੇ ਸਪੇਨ, ਆਸਟ੍ਰੇਲੀਆ, ਮੌਰੀਸ਼ਸ, ਜਾਪਾਨ, ਸ਼੍ਰੀਲੰਕਾ ਦਾ ਇਕ-ਇਕ ਨਾਗਰਿਕ ਜ਼ਖਮੀ ਹੋਇਆ ਹੈ। ਹਾਦਸੇ ਵਿਚ ਜ਼ਖਮੀ ਹੋਏ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਹਾਦਸੇ ਦੇ ਸਮੇਂ ਬੱਸ ਵਿਚ ਡਰਾਈਵਰ ਸਮੇਤ ਕੁੱਲ 33 ਲੋਕ ਸਵਾਰ ਸਨ।