ਕਿਸਾਨਾਂ ਲਈ ਚੇਤਾਵਨੀ! ਅੱਜ ਫਿਰ ਮੀਂਹ ਤੇ ਝੱਖੜ ਦਾ ਖਤਰਾ

big warning for farmers

ਮੌਸਮ ਦਾ ਉਤਾਰ-ਚੜ੍ਹਾਅ ਜਾਰੀ ਹੈ। ਤੇਜ਼ੀ ਨਾਲ ਬਦਲ ਰਹੇ ਮੌਸਮ ਦੇ ਚੱਲਦਿਆਂ ਦੇਸ਼ ਦੇ ਕਈ ਇਲਾਕਿਆਂ ’ਚ ਮੀਂਹ ਦਾ ਅਲਰਟ ਲਗਾਤਾਰ ਜਾਰੀ ਹੈ। ਤਾਜ਼ਾ ਰਿਪੋਰਟ ਮੁਤਾਬਕ ਅਗਲੇ ਕੁਝ ਦਿਨ ਉਤਰਾਖੰਡ ’ਚ ਅੰਸ਼ਕ ਬੱਦਲ ਛਾਏ ਰਹਿਣ ਦੇ ਨਾਲ ਹਲਕਾ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ। ਅਜਿਹੇ ਵਿੱਚ ਕਿਸਾਨਾਂ ਦੇ ਸਾਹ ਸੁੱਕੇ ਹੋਏ ਹਨ ਕਿਉਂਕਿ ਫਸਲਾਂ ਪੱਕੀਆਂ ਹੋਈਆਂ ਹਨ।

ਰਾਜਧਾਨੀ ਦਿੱਲੀ ’ਚ ਫ਼ਿਲਹਾਲ ਸਵੇਰੇ-ਸ਼ਾਮ ਦੀ ਹਲਕੀ ਠੰਢ ਤਾਂ ਮਹਿਸੂਸ ਕੀਤੀ ਜਾ ਰਹੀ ਹੈ ਪਰ ਦਿਨ ਵੇਲੇ ਤਿੱਖੀ ਧੁੱਪ ਲੋਕਾਂ ਦੇ ਪਸੀਨੇ ਕੱਢ ਰਹੀ ਹੈ। ਉੱਧਰ ਹਰਿਆਣਾ ’ਚ ਦੋ ਦਿਨ ਬੂੰਦਾਬਾਂਦੀ ਦੇ ਆਸਾਰ ਬਣ ਰਹੇ ਹਨ, ਇਸ ਤੋਂ ਬਾਅਦ ਇੱਥੇ ਲੋਕਾਂ ਨੂੰ ਮੁੜ ਲੂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉੱਧਰ ਪੰਜਾਬ ਦੇ ਸ਼ਹਿਰ ਜਲੰਧਰ ’ਚ ਅੱਜ ਦਿਨ ਭਰ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਵਿੱਚ ਅੰਤਰ ਰਹੇਗਾ।

ਹਿਮਾਚਲ ਪ੍ਰਦੇਸ਼ ’ਚ ਮੀਂਹ ਤੇ ਬਰਫ਼ਬਾਰੀ ਤੋਂ ਬਾਅਦ ਮੌਸਮ ਸੁਹਾਵਣਾ ਹੋ ਗਿਆ ਹੈ। ਇੱਥੇ ਤਿੰਨ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਜੰਮੂ-ਕਸ਼ਮੀਰ ਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਪੱਛਮੀ ਗੜਬੜੀ ਬਦੀ ਹੋਈ ਹੈ। ਉਧਰ ਉੱਤਰ-ਪੱਛਮੀ ਰਾਜਸਥਾਨ ’ਚ ਚੱਕਰਵਾਤੀ ਸਰਕੂਲੇਸ਼ਨ ਹੈ। ਮੌਸਮ ਵਿਭਾਗ ਮੁਤਾਬਕ ਪੱਛਮੀ ਹਿਮਾਲਾ ਦੇ ਕਈ ਹਿੱਸਿਆਂ ’ਚ ਮੀਂਹ ਤੇ ਗਰਜ ਨਾਲ ਛਿੱਟਾਂ ਪੈਣ ਦਾ ਅਨੁਮਾਨ ਹੈ।

ਧੂੜ ਭਰੇ ਝੱਖੜ ਦੌਰਾਨ ਉੱਤਰ ਦੇ ਮੈਦਾਨੀ ਇਲਾਕਿਆਂ ’ਚ ਹਵਾ ਦੀ ਰਫ਼ਤਾਰ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਤੱਕ ਵਧ ਸਕਦੀ ਹੈ। ਦੱਖਣ ’ਚ ਕੇਰਲ, ਤਾਮਿਲ ਨਾਡੂ ਦੇ ਤੱਟੀ ਇਲਾਕਿਆਂ, ਤਟੀ ਕਰਨਾਟਕ ਤੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੇ ਸਮੂਹ ’ਚ ਹਲਕੀ ਵਰਖਾ ਹੋ ਸਕਦੀ ਹੈ।

ਬਿਹਾਰ ਦੇ ਕਈ ਹਿੱਸਿਆਂ ’ਚ ਮੀਂਹ ਦੇ ਆਸਾਰ ਬਣੇ ਹੋਏ ਹਨ। ਇੱਥੇ ਮੌਸਮ ਦਾ ਮਿਜ਼ਾਜ ਇੱਕ ਵਾਰ ਫਿਰ ਤੇਜ਼ੀ ਨਾਲ ਬਦਲਣ ਲੱਗਾ ਹੈ। ਰਾਜਧਾਨੀ ਪਟਨਾ ਸਮੇਤ ਸੂਬੇ ਦੇ ਕਈ ਜ਼ਿਲ੍ਹਿਆਂ ’ਚ 9 ਅਪ੍ਰੈਲ ਨੂੰ ਮੀਂਹ ਪੈ ਸਕਦਾ ਹੈ। ਇਸ ਨਾਲ ਤਾਪਮਾਨ ’ਚ ਥੋੜ੍ਹੀ ਗਿਰਾਵਟ ਆ ਸਕਦੀ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ