ਪੰਜਾਬੀਆਂ ਨੂੰ ਨਹੀਂ ਕੋਰੋਨਾ ਦੀ ਪ੍ਰਵਾਹ, ਕੈਪਟਨ ਦੇ ਦਿਸ਼ਾ-ਨਿਰਦੇਸ਼ਾਂ ਦੀਆਂ ਇੰਝ ਉੱਡੀਆਂ ਧੱਜੀਆਂ

Night curfew announced by Punjab cm

ਪੰਜਾਬ ‘ਚ ਕੋਰੋਨਾਵਾਇਰਸ ਦੇ ਵੱਧ ਰਹੇ ਕੇਸਾਂ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ‘ਚ ਨਾਈਟ ਕਰਫਿਊ ਦਾ ਐਲਾਨ ਕੀਤਾ ਹੋਇਆ ਹੈ। ਇਸ ਦੇ ਨਾਲ ਹੀ ਕੈਪਟਨ ਨੇ ਜਨਤਾ ਨਾਲ ਗੱਲ ਕਰਦਿਆਂ ਵੀਕਐਂਡ ਲੌਕਡਾਊਨ ਦੇ ਸੰਕੇਤ ਵੀ ਦਿੱਤੇ ਹਨ।

ਇਸ ਦੇ ਚੱਲਦਿਆਂ ਕੈਪਟਨ ਸਰਕਾਰ ਨੇ ਸੂਬੇ ‘ਚ ਕੋਰੋਨਾ ਦੇ ਸਖ਼ਤ ਨਿਯਮਾਂ ਦਾ ਐਲਾਨ ਕੀਤਾ ਤੇ ਨਾਲ ਹੀ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਵੀ ਸਖ਼ਤ ਕਾਰਵਾਈ ਦਾ ਹੁਕਮ ਹੈ।

ਕੈਪਟਨ ਵੱਲੋਂ ਐਲਾਨੇ ਰਾਤ ਦੇ ਕਰਫ਼ਿਊ ਦਾ ਪੰਜਾਬ ਦੇ ਬਠਿੰਡਾ ਜ਼ਿਲ੍ਹੇ ‘ਚ ਕੋਈ ਖਾਸ ਅਸਰ ਲੋਕਾਂ ‘ਤੇ ਪੈਂਦਾ ਨਜ਼ਰ ਨਹੀਂ ਆਇਆ। ਇਸ ਦੇ ਨਾਲ ਹੀ ਸ਼ਹਿਰ ਦੇ ਲੋਕ 9 ਵਜੇ ਤੋਂ ਬਾਅਦ ਕਰਫਿਊ ਦੌਰਾਨ ਬਗੈਰ ਮਾਸਕ ਹੀ ਬਾਜ਼ਾਰਾਂ ਵਿੱਚ ਘੁੰਮਦੇ ਨਜ਼ਰ ਆਏ।

ਇਸ ਦੇ ਚੱਲਦੇ 9 ਵਜੇ ਤੋਂ ਬਾਅਦ  ਜਦੋਂ ਸ਼ਹਿਰ ਦੇ ਬਾਜ਼ਾਰਾਂ ਵਿੱਚ ਜਾ ਕੇ ਦੇਖਿਆ ਤਾਂ ਲੋਕ ਸ਼ੇਰੇਆਮ ਖਰੀਦਦਾਰੀ ਕਰ ਰਹੇ ਸੀ। ਨਾ ਕਿਸੇ ਨੇ ਮਾਸਕ ਪਾਇਆ ਸੀ ਤੇ ਨਾ ਕੋਈ ਸੋਸ਼ਲ ਡਿਸਟੈਂਸਿੰਗ ਨਜ਼ਰ ਆ ਰਹੀ ਸੀ। ਬਾਜ਼ਾਰਾਂ ਵਿੱਚ ਠੇਕੇ ਖੁੱਲ੍ਹੇ ਨਜ਼ਰ ਆਏ ਤੇ ਆਵਾਜਾਈ ਚੱਲ ਰਹੀ ਸੀ।

ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਆਪਣੇ ਹੀ ਅੰਦਾਜ਼ ਵਿੱਚ ਜਵਾਬ ਦਿੰਦਿਆ ਕਿਹਾ ਕਿ ਕੋਰੋਨਾ ਕੁਝ ਨਹੀਂ। ਸਰਕਾਰ ਤਾਂ ਸਿਰਫ਼ ਆਪਣੇ ਫ਼ਾਇਦੇ ਲਈ ਬਹਾਨਾ ਬਣਾ ਰਹੀ ਹੈ। ਸਾਨੂੰ ਕੋਰੋਨਾ ਤੋਂ ਡਰ ਨਹੀਂ ਲੱਗਦਾ। ਇਸ ਦੇ ਨਾਲ ਹੀ ਕਈ ਲੋਕ ਤਾਂ ਕੈਮਰੇ ਤੋਂ ਭੱਜਦੇ ਵੀ ਨਜ਼ਰ ਆਏ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ