ਗੁਜਰਾਤ ਦੇ ਵਡੋਦਰਾ ‘ਚ ਇਕ ਕੈਮੀਕਲ ਫ਼ੈਕਟਰੀ ਵਿਚ ਜ਼ਬਰਦਸਤ ਧਮਾਕਾ, 24 ਮਜ਼ਦੂਰ ਜ਼ਖਮੀ

24-workers-injured-in-a-chemical-factory-explosion-in-Vadodara,-Gujarat

ਗੁਜਰਾਤ ਦੇ ਭਰੂਚ ਜ਼ਿਲ੍ਹੇ ਵਿਚ ਅੱਜ ਸਵੇਰੇ ਇਕ ਕੈਮੀਕਲ ਫ਼ੈਕਟਰੀ ਵਿਚ ਧਮਾਕਾ ਹੋਣ ਦੀ ਖ਼ਬਰ ਮਿਲੀ ਹੈ। ਓਥੇ ਝਗੜਿਆ ਵਿਚ ਜੀ.ਆਈ.ਡੀ.ਸੀ. ਸਥਿਤ ਕੈਮੀਕਲ ਕੰਪਨੀ ਯੂ.ਪੀ.ਐਲ-5 ਦੇ ਪਲਾਂਟ ਵਿਚ ਧਮਾਕੇ ਦੇ ਨਾਲ ਅੱਗ ਲੱਗ ਗਈ ਹੈ। ਇਸ ਧਮਾਕੇ ਤੇ ਅੱਗ ਦੀ ਲਪੇਟ ਵਿਚ ਆ ਕੇ 24 ਲੋਕ ਜ਼ਖਮੀ ਹੋ ਗਏ ਹਨ। ਇਹ ਧਮਾਕਾ ਅੱਜ ਵੱਡੇ ਤੜਕੇ 2 ਵਜੇ ਹੋਇਆ ਹੈ। ਇਸ ਧਮਾਕੇ ਦੀ ਕਈ ਕਿੱਲੋਮੀਟਰ ਦੂਰ ਤੱਕ ਆਵਾਜ਼ ਸੁਣੀ ਗਈ।

ਇਸ ਹਾਦਸੇ ਵਿੱਚ 24 ਮਜ਼ਦੂਰ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਵਡੋਦਰਾ ਅਤੇ ਅੰਕਲੇਸ਼ਵਰ ਦੇ ਹਸਪਤਾਲਾਂ ਵਿੱਚ ਭੇਜਿਆ ਗਿਆ ਹੈ। ਯੂਪੀਐਲ ਕੰਪਨੀ ਦੀ ਇਸ ਫੈਕਟਰੀ ਵਿੱਚ ਹੋਏ ਧਮਾਕੇ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਇਧਰ ਉਧਰ ਇਕੱਠੇ ਹੋਏ। ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਸ ਹਾਦਸੇ ਦੀ ਖ਼ਬਰ ਮਿਲਦਿਆਂ ਹੀ ਫਾਇਰ ਬ੍ਰਿਗੇਡ ਮੌਕੇ ‘ਤੇ ਪਹੁੰਚ ਗਈ ਅਤੇ ਕਾਫੀ ਕੋਸ਼ਿਸ਼ ਦੇ ਬਾਅਦ ਅੱਗ’ ਤੇ ਕਾਬੂ ਪਾਇਆ ਜਾ ਸਕਿਆ। ਇਹ ਧਮਾਕਾ ਇੰਨਾ ਤੇਜ਼ ਸੀ ਕਿ ਇਸ ਦੀ ਆਵਾਜ਼ ਨਾਲ ਦੂਰ-ਦੁਰਾਡੇ ਦਾ ਇਲਾਜ਼ ਕੰਬ ਗਿਆ।

ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਲੇ-ਦੁਆਲੇ ਦੇ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਹਨ। ਧਮਾਕੇ ਦੀ ਆਵਾਜ਼ ਸੁਣ ਕੇ ਲੋਕ ਘਰਾਂ ਤੋਂ ਬਾਹਰ ਭੱਜ ਗਏ। ਧਮਾਕੇ ਕਾਰਨ ਪੂਰੀ ਯੂਨਿਟ ਸੜ ਗਈ। ਹਾਲਾਂਕਿ ਇਸ ਧਮਾਕੇ ਦੇ ਕਾਰਨ ਕਿਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਜ਼ਖਮੀਆਂ ਨੂੰ ਇਲਾਜ ਲਈ ਭਾਰੂਚ ਅਤੇ ਵਡੋਦਰਾ ਦੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ