Big Boss ‘ਚ ‘ਜੱਟ ਯਮਲਾ ਪਗਲਾ…’ ਗਾ ਗਾ ਨੱਚੇ ਧਰਮਿੰਦਰ

In-Bigg-Boss,-Jatt-Yamla-Pagla-...will-be-sung-by-dancing-Dharmendra

ਟੈਲੀਵਿਜ਼ਨ ਰਿਐਲਿਟੀ ਸ਼ੋਅ ਬਿਗ ਬੌਸ 14 (Bigg Boss 14) ਦੇ ਫਿਨਾਲੇ ਵਿੱਚ ਬਾਲੀਵੁੱਡ ਦੇ ਬਿਰਧ ਅਦਾਕਾਰ ਧਰਮਿੰਦਰ ਨੇ ਸ਼ੋਅ ਦੇ ਸੰਚਾਲਕ ਸਲਮਾਨ ਖ਼ਾਨ ਨਾਲ ਖੂਬ ਠੁਮਕੇ ਲਾਏ। ਧਰਮਿੰਦਰ ਨੇ ‘ਮੈਂ ਜੱਟ ਯਮਲਾ ਪਗਲਾ ਦੀਵਾਨਾ‘ ਤੇ ਡਾਂਸ ਕੀਤਾ ਜਿਸ ‘ਚ ਸਲਮਾਨ ਖਾਨ ਵੀ ਉਨ੍ਹਾਂ ਦਾ ਸਾਥ ਦਿੰਦੇ ਨਜ਼ਰ ਆਏ।

ਪਹਿਲਾਂ ਕਲਰਸ ਚੈਨਲ ਨੇ ਆਪਣੇ ਇੰਸਟਾਗ੍ਰਾਮ ‘ਤੇ ਧਰਮੇਂਦਰ ਦਾ ਪ੍ਰੋਮੋ ਵੀਡੀਓ ਜਾਰੀ ਕੀਤਾ ਸੀ। ਇਸ ਵੀਡੀਓ ‘ਚ ਬਿਗ ਬੌਸ 14 ਦੇ ਹੋਸਟ ਸਲਮਾਨ ਖਾਨ ਤੇ ਧਰਮੇਂਦਰ ਦੀ ਜ਼ਬਰਦਸਤ ਬੌਂਡਿੰਗ ਦੇਖਣ ਨੂੰ ਮਿਲੀ ਸੀ।  ਪ੍ਰੋਮੋ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਸਲਮਾਨ ਖਾਨ ਤੇ ਧਰਮੇਂਦਰ ਫ਼ਿਲਮ ਸ਼ੋਲੇ ਦੇ ਡਾਇਲੌਗ ਨੂੰ ਬੇਹੱਦ ਫਨੀ ਅੰਦਾਜ਼ ‘ਚ ਬੋਲਦੇ ਨਜ਼ਰ ਆਏ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ