ਭਾਰਤੀ ਲੜਾਕੂ ਜਹਾਜ਼ ਆਪਸ ‘ਚ ਟਕਰਾਏ, ਲੱਗੀ ਅੱਗ

indian aircrafts crash in bengaluru

ਬੰਗਲੂਰੂ ਵਿੱਚ ਭਾਰਤੀ ਫੌਜ ਦੇ ਦੋ ਲੜਾਕੂ ਜਹਾਜ਼ ਆਪਸ ਵਿੱਚ ਟਕਰਾ ਗਏ। ਇਹ ਹਾਦਸਾ ਏਅਰ ਸ਼ੋਅ ਦੀ ਰਿਹਰਸਲ ਦੌਰਾਨ ਵਾਪਰਿਆ। ਦੋਵੇਂ ਜਹਾਜ਼ਾਂ ਦੇ ਪਾਈਲਟ ਸੁਰੱਖਿਅਤ ਹਨ।

ਸੂਤਰਾਂ ਮੁਤਾਬਕ ਫੌਜ ਦੇ ਸੂਰੀਆ ਕਿਰਨ ਜਹਾਜ਼ ਸ਼ੋਅ ਦੀ ਰਿਹਰਸਲ ਕਰ ਰਹੇ ਸੀ। ਉਹ ਅਚਾਨਕ ਇੱਕ-ਦੂਜੇ ਨਾਲ ਟਕਰਾ ਗਏ। ਟੱਕਰ ਤੋਂ ਬਾਅਦ ਧਮਾਕਾ ਹੋਇਆ ਤੇ ਜਹਾਜ਼ਾਂ ਨੂੰ ਅੱਗ ਲੱਗ ਗਈ।

ਪੁਲਵਾਮਾ ਹਮਲੇ ਮਗਰੋਂ ਫੌਜ ਨੇ ਵੱਡੀ ਕਾਰਵਾਈ ਦੇ ਦਿੱਤੇ ਸੰਕੇਤ , ਬਣਾਇਆ ਅੱਤਵਾਦ ਦੇ ਖਾਤਮੇ ਦਾ ਪਲਾਨ

ਯਾਦ ਰਹੇ ਸੂਰੀਆ ਕਿਰਨ ਜਹਾਜ਼ਾਂ ਦਾ ਇਸਤੇਮਾਲ 2011 ਵਿੱਚ ਬੰਦ ਕਰ ਦਿੱਤਾ ਗਿਆ ਸੀ। ਮੋਦੀ ਸਰਕਾਰ ਵੇਲੇ 2015 ਵਿੱਚ ਇਨ੍ਹਾਂ ਨੂੰ ਮੁੜ ਫੌਜ ਵਿੱਚ ਸ਼ਾਮਲ ਕੀਤਾ ਗਿਆ ਸੀ।

ਫ਼ੌਜ ਵਿੱਚ ਭਰਤੀ ਦੀ ਧੋਖਾਧੜ੍ਹੀ ਆਈ ਸਾਹਮਣੇ , ਲੁਧਿਆਣਾ ‘ਚ 35 ਫ਼ੌਜੀਆਂ ‘ਤੇ ਕੇਸ ਦਰਜ

Source:AbpSanjha