Corona in India: ਦੇਸ਼ ਭਰ ਵਿੱਚ Corona ਬਲਾਸਟ, ਹੁਣ ਤੱਕ 1886 ਲੋਕਾਂ ਦੀ ਮੌਤ

1886-people-died-in-india-due-to-india

Corona in India: ਦੇਸ਼ ‘ਚ Coronavirus ਕਾਰਨ ਮਰਨ ਵਾਲਿਆਂ ਦੀ ਗਿਣਤੀ ਸ਼ੁੱਕਰਵਾਰ ਨੂੰ ਵਧ ਕੇ 1,886 ਹੋ ਗਈ ਅਤੇ ਇਨਫੈਕਟਡ ਲੋਕਾਂ ਦੀ ਕੁੱਲ ਗਿਣਤੀ ਵਧ ਕੇ 56,342 ਹੋ ਗਈ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਪਿਛਲੇ 24 ਘੰਟਿਆਂ ‘ਚ 103 ਲੋਕਾਂ ਦੀ ਮੌਤ ਹੋਈ ਹੈ ਅਤੇ ਇਨਫੈਕਸ਼ਨ ਦੇ 3,390 ਨਵੇਂ ਮਾਮਲੇ ਸਾਹਮਣੇ ਆਏ ਹਨ। ਮੰਤਰਾਲੇ ਨੇ ਦੱਸਿਆ ਕਿ ਦੇਸ਼ ‘ਚ 37,916 ਮਰੀਜ਼ਾਂ ਦਾ ਇਲਾਜ ਹੋ ਰਿਹਾ ਹੈ, ਜਦੋਂ ਕਿ 16,539 ਲੋਕ ਸਿਹਤਮੰਦ ਹੋ ਚੁਕੇ ਹਨ ਅਤੇ ਇਕ ਵਿਅਕਤੀ ਦੇਸ਼ ਤੋਂ ਬਾਹਰ ਜਾ ਚੁਕਿਆ ਹੈ।

ਇਹ ਵੀ ਪੜ੍ਹੋ: Corona in Maharashtra: ਦੇਸ਼ ਵਿੱਚ Lockdown ਦੌਰਾਨ 487 ਪੁਲਿਸ ਕਰਮਚਾਰੀ Corona Positive

ਸਿਹਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ,”ਹੁਣ ਤੱਕ ਕਰੀਬ 29.35 ਫੀਸਦੀ ਮਰੀਜ਼ ਸਵਸਥ ਹੋ ਚੁਕੇ ਹਨ।” ਇਨਫੈਕਸ਼ਨ ਦੇ ਕੁੱਲ ਮਾਮਲਿਆਂ ‘ਚ 111 ਵਿਦੇਸ਼ੀ ਨਾਗਰਿਕ ਹਨ। ਵੀਰਵਾਰ ਸਵੇਰ ਤੋਂ ਹੁਣ ਤੱਕ ਹੋਈ 103 ਮੌਤਾਂ ‘ਚੋਂ ਮਹਾਰਾਸ਼ਟਰ ‘ਚ 43, ਗੁਜਰਾਤ ‘ਚ 29, ਮੱਧ ਪ੍ਰਦੇਸ਼ ‘ਚ 8, ਪੱਛਮੀ ਬੰਗਾਲ ‘ਚ 7 ਅਤੇ ਰਾਜਸਥਾਨ ‘ਚ 5 ਲੋਕਾਂ ਦੀ ਮੌਤ ਹੋਈ। ਉੱਥੇ ਤਾਮਿਲਨਾਡੂ, ਉੱਤਰ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ‘ਚ 2-2, ਬਿਹਾਰ, ਕਰਨਾਟਕ, ਪੰਜਾਬ ਅਤੇ ਜੰਮੂ-ਕਸ਼ਮੀਰ ‘ਚ ਇਕ-ਇਕ ਵਿਅਕਤੀ ਦੀ ਮੌਤ ਹੋਈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ