Corona in Gurdaspur: ਗੁਰਦਾਸਪੁਰ ਵਿੱਚ Corona ਨੇ ਫੜ੍ਹੀ ਰਫ਼ਤਾਰ, ਇਕੱਠੇ 16 ਲੋਕ ਦੀ ਰਿਪੋਰਟ ਆਈ ਪੋਜ਼ੀਟਿਵ

16-more-positive-case-in-gurdaspur

Corona in Gurdaspur: ਜ਼ਿਲਾ ਗੁਰਦਾਸਪੁਰ ‘ਚ Corona ਪੀੜ੍ਹਤਾਂ ਦਾ ਗ੍ਰਾਫ ਨੀਵਾਂ ਹੋਣ ਦੀ ਬਜਾਏ ਦਿਨੋ-ਦਿਨ ਹੋਰ ਵੱਧ ਰਿਹਾ ਹੈ। ਹੁਣ ਗੁਰਦਾਸਪੁਰ ‘ਚੋਂ ਕੁੱਲ 16 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਦੱਸਣਯੋਗ ਹੈ ਕਿ ਬੀਤੀ ਸ਼ਾਮ 4 ਕੇਸ ਪਾਜ਼ੇਟਿਵ ਮਿਲਣ ਤੋਂ ਬਾਅਦ 16 ਹੋਰ ਲੋਕਾਂ ਦੀ ਰਿਪੋਰਟ ਪਾਈ ਗਈ ਸੀ। ਇਕੱਠੇ 20 Corona ਦੇ ਮਰੀਜ਼ ਸਾਹਮਣੇ ਆਉਣ ਕਾਰਨ ਗੁਰਦਾਸਪੁਰ ‘ਚ ਕੁੱਲ ਗਿਣਤੀ 109 ਤੱਕ ਪਹੁੰਚ ਗਈ ਹੈ।

ਇਹ ਵੀ ਪੜ੍ਹੋ: Corona in Punjab: ਪੰਜਾਬ ਦੇ ਜ਼ਿਲਿਆਂ ਵਿੱਚ ਨਹੀਂ ਰੁਕ ਰਿਹਾ Corona ਦਾ ਕਹਿਰ, ਤਰਨਤਾਰਨ ਜ਼ਿਲ੍ਹੇ ਵਿੱਚੋਂ ਇਕੱਠੇ 13 ਕੇਸ ਆਏ ਸਾਹਮਣੇ

ਹੁਣ ਤੱਕ ਸਾਹਮਣੇ ਆਏ ਮਰੀਜ਼ਾਂ ‘ਚ ਬਹੁ-ਗਿਣਤੀ ਮਰੀਜ਼ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਹੀ ਹਨ ਅਤੇ ਕਿਸੇ ਵੀ ਮਰੀਜ਼ ਨੂੰ ਅਜੇ ਤੱਕ ਇਸ ਵਾਇਰਸ ਨਾਲ ਕੋਈ ਵੀ ਸਰੀਰਕ ਸਮੱਸਿਆ ਸਾਹਮਣੇ ਨਹੀਂ ਆਈ। ਬੇਸ਼ਕ ਮਰੀਜ਼ਾਂ ਦੀ ਗਿਣਤੀ ਵੱਧਣ ਕਾਰਣ ਕਈ ਲੋਕਾਂ ਅੰਦਰ ਖੌਫ ਵੀ ਵੱਧਦਾ ਜਾ ਰਿਹਾ ਹੈ ਪਰ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਕਰਫਿਊ ‘ਚ ਦਿੱਤੀ ਗਈ ਢਿੱਲ ਕਾਰਨ ਹੁਣ ਬਜ਼ਾਰਾਂ ‘ਚ ਵੀ ਲੋਕਾਂ ਦਾ ਆਮਦ ਪਹਿਲਾਂ ਦੇ ਮੁਕਾਬਲੇ ਵਧਣੀ ਸ਼ੁਰੂ ਹੋ ਗਈ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।