Corona in India: ਮੇਰਠ ਦੇ ਇਕ ਪਰਿਵਾਰ ਤੇ ਟੁੱਟਿਆ Corona ਦਾ ਕਹਿਰ, 16 ਲੋਕਾਂ ਦੀ ਰਿਪੋਰਟ Corona Positive

16-family-members-tested-corona-positive-in-meerut
Corona in India: ਮੇਰਠ ‘ਚ ਇੱਕ ਹੋਰ ਪਰਿਵਾਰ ਨੂੰ Corona ਨੇ ਆਪਣੀ ਚਪੇਟ ‘ਚ ਲੈ ਲਿਆ ਹੈ। ਇੱਕ ਹੀ ਪਰਿਵਾਰ ਦੇ 16 ਲੋਕ Corona ਪਾਜ਼ੇਟਿਵ ਪਾਏ ਗਏ ਹਨ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸੰਕਰਮਣ ਦਾ ਮੰਡੀ ਕੁਨੈਕਸ਼ਨ ਸਾਹਮਣੇ ਆ ਰਿਹਾ ਹੈ। ਇਸ ਦੇ ਨਾਲ ਹੀ ਮੇਰਠ ‘ਚ Corona ਪੀੜਤ ਮਰੀਜ਼ਾਂ ਦੀ ਮੌਤ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਐਤਵਾਰ ਨੂੰ ਮੈਡੀਕਲ ਦੇ ਕੋਰੋਨਾ ਵਾਰਡ ‘ਚ ਦਾਖਲ ਇੱਕ ਹੋਰ ਮਰੀਜ਼ ਦੀ ਮੌਤ ਹੋ ਗਈ। ਪਿਛਲੇ 5 ਦਿਨ ‘ਚ 7 ਲੋਕਾਂ ਦੀ ਜਾਨ ਕੋਰੋਨਾ ਲੈ ਚੁੱਕਾ ਹੈ।

ਇਹ ਵੀ ਪੜ੍ਹੋ: Corona in India: ਦੇਸ਼ ਭਰ ‘ਚ ਪਿਛਲੇ 24 ਘੰਟਿਆਂ ‘ਚ 95 ਲੋਕਾਂ ਦੀ ਮੌਤ, ਮਰੀਜ਼ਾਂ ਦੀ ਗਿਣਤੀ 59000 ਤੋਂ ਪਾਰ

ਦੱਸ ਦਈਏ ਕਿ ਮੇਰਠ ‘ਚ ਕਈ ਪਰਿਵਾਰ ਪਹਿਲਾਂ ਵੀ Corona ਦੀ ਚਪੇਟ ‘ਚ ਆ ਚੁੱਕੇ ਹਨ। ਬੀਜੇਪੀ ਨੇਤਾ ਦੇ ਪਰਿਵਾਰ ‘ਚ ਪਿਤਾ-ਪੁੱਤ ਦੀ ਮੌਤ ਹੋ ਚੁੱਕੀ ਹੈ ਅਤੇ ਮਾਂ ਹਸਪਤਾਲ ‘ਚ ਹੈ। ਉਥੇ ਹੀ, ਮੇਰਠ ਦੇ ਮਨਜ਼ੂਰ ਨਗਰ ‘ਚ ਇੱਕ ਪਰਿਵਾਰ ਦੇ 13 ਲੋਕ ਪੀੜਤ ਹੋ ਚੁੱਕੇ ਹਨ। ਇਸ ਤੋਂ ਪਹਿਲਾਂ ਸ਼ਾਸਤਰੀ ਨਗਰ ਸੈਕਟਰ 13 ‘ਚ ਇੱਕ ਪਰਿਵਾਰ ਦੇ 21 ਲੋਕ ਪੀੜਤ ਪਾਏ ਗਏ ਸਨ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ