Lockdown in America: ਅਮਰੀਕਾ ਵਿੱਚ ਫਸੇ ਭਾਰਤੀਆਂ ਲਈ ਖੁਸ਼ੀ ਦੀ ਖ਼ਬਰ, 25000 ਭਾਰਤੀਆਂ ਨੂੰ ਵਾਪਿਸ ਲਿਆਉਣ ਲਈ ਕੀਤਾ ਗਿਆ ਰਜਿਸਟਰਡ

25000-indians-ready-to-come-to-india-from-usa

Lockdown in America: Coronavirus ਮਹਾਮਾਰੀ ਵਿਚਾਲੇ ਅਮਰੀਕਾ ਵਿਚ ਫਸੇ ਭਾਰਤੀ ਪਰਿਵਾਰਾਂ ਲਈ ਇਹ ਖਬਰ ਰਾਹਤ ਭਰੀ ਹੋ ਸਕਦੀ ਹੈ। ਅਮਰੀਕਾ ਵਿਚ ਭਾਰਤੀ ਰਾਜਦੂਤ ਤਰਨਜੀਤ ਸਿੰਧ ਸੰਧੂ ਨੇ ਦੱਸਿਆ ਕਿ 25,000 ਭਾਰਤੀਆਂ ਨੂੰ ਦੇਸ਼ ਵਾਪਸੀ ਲਈ ਉਡਾਣਾਂ ਲਈ ਰਜਿਸਟਰਡ ਕੀਤਾ ਗਿਆ ਹੈ। ਉਹ ਜਲਦ ਹੀ ਆਪਣੇ ਦੇਸ਼ ਪਰਤ ਸਕਣਗੇ। ਉਨ੍ਹਾਂ ਕਿਹਾ ਕਿ ਅਮਰੀਕਾ ਤੋਂ ਜਾਣ ਦੇ ਇਛੁੱਕ ਭਾਰਤੀ ਨਾਗਰਿਕਾਂ ਨੂੰ ਇਥੋਂ ਕੱਢਣ ਦਾ ਕੰਮ ਜਾਰੀ ਰਹੇਗਾ।

ਇਹ ਵੀ ਪੜ੍ਹੋ: Corona in America: ਅਮਰੀਕਾ ਵਿੱਚ Corona ਦਾ ਕਹਿਰ ਜਾਰੀ, 24 ਘੰਟਿਆਂ ਵਿੱਚ 776 ਲੋਕਾਂ ਦੀ ਮੌਤ

ਅਮਰੀਕਾ ‘ਚ ਭਾਰਤੀ ਡਿਪਲੋਮੈਟ ਤਰਣਜੀਤ ਸਿੰਘ ਸੰਧੂ ਨੇ ਐਤਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਸੰਕਟ ਨੇ ਅਮਰੀਕਾ ਨੂੰ ਦਿਖਾਇਆ ਕਿ ਅਜਿਹੇ ਸਮੇਂ ‘ਚ ਦੁਨੀਆ ‘ਚ ਭਾਰਤ ਤੋਂ ਵੱਡਾ ਭਾਈਵਾਲ ਕੋਈ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਅਜੇ ਦੋਵੇਂ ਦੇਸ਼ ਘੱਟੋ-ਘੱਟ 3 ਵੈਕਸੀਨ ‘ਤੇ ਕੰਮ ਕਰ ਰਹੇ ਹਨ। ਸੰਧੂ ਨੇ ਕਿਹਾ ਕਿ ਇੰਡੀਅਨ ਕਾਉਂਸਿਲ ਆਫ ਮੈਡੀਕਲ ਰਿਸਰਚ (ਆਈ.ਸੀ.ਐਮ.ਆਰ.) ਅਤੇ ਅਮਰੀਕਾ ਦੀ ਸੀ.ਡੀ.ਸੀ. ਅਤੇ ਐਨ.ਆਈ.ਐਚ. ਕਈ ਸਾਲਾਂ ਤੋਂ ਮਿਲ ਕੇ ਕੰਮ ਕਰ ਰਹੀਆਂ ਹਨ। 2-3 ਸਾਲ ਪਹਿਲਾਂ ਦੋਹਾਂ ਦੇਸ਼ਾਂ ਨੇ ਰੋਟਾਵਾਇਰਸ ਨਾਂ ਦੇ ਹੋਰ ਵਾਇਰਸ ਦਾ ਵੈਕਸੀਨ ਵੀ ਵਿਕਸਿਤ ਕੀਤਾ ਸੀ। ਇਸ ਨਾਲ ਨਾ ਸਿਰਫ ਭਾਰਤ ਅਤੇ ਅਮਰੀਕਾ, ਸਗੋਂ ਕਈ ਹੋਰ ਦੇਸ਼ਾਂ ਨੂੰ ਮਦਦ ਮਿਲੀ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ