Corona in America: ਅਮਰੀਕਾ ਵਿੱਚ Corona ਦਾ ਕਹਿਰ ਜਾਰੀ, 24 ਘੰਟਿਆਂ ਵਿੱਚ 776 ਲੋਕਾਂ ਦੀ ਮੌਤ

corona-outbreak-in-usa-776-people-died-in-24-hours

Corona in America: ਵਿਸ਼ਵ ਪੱਧਰ ‘ਤੇ COVID-19 ਮਹਾਮਾਰੀ ਨੇ ਤਬਾਹੀ ਮਚਾਈ ਹੋਈ ਹੈ।ਇਸ ਵਾਇਰਸ ਦੇ ਇਲਾਜ ਦਾ ਹਾਲੇ ਤੱਕ ਕੋਈ ਟੀਕਾ ਜਾਂ ਦਵਾਈ ਨਹੀਂ ਮਿਲ ਪਾਈ ਹੈ। ਇਸ ਵਾਇਰਸ ਨਾਲ ਮਰਨ ਵਾਲਿਆਂ ਦਾ ਅੰਕੜਾ 2 ਲੱਖ 83 ਹਜ਼ਾਰ ਤੋਂ ਵਧੇਰੇ ਹੋ ਚੁੱਕਾ ਹੈ। ਜਦਕਿ ਇਨਫੈਕਟਿਡਾਂ ਦੀ ਗਿਣਤੀ 41 ਲੱਕ 80 ਹਜ਼ਾਰ ਦਾ ਅੰਕੜਾ ਪਾਰ ਕਰ ਚੁੱਕੀ ਹੈ। ਚੰਗੀ ਗੱਲ ਇਹ ਵੀ ਹੈ ਕਿ 14 ਲੱਖ 93 ਹਜ਼ਾਰ ਤੋਂ ਵਧੇਰੇ ਲੋਕ ਠੀਕ ਵੀ ਹੋਏ ਹਨ। ਦੁਨੀਆ ਵਿਚ Corona ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਅਮਰੀਕਾ ਵਿਚ ਮ੍ਰਿਤਕਾਂ ਦੀ ਗਿਣਤੀ 80 ਹਜ਼ਾਰ ਤੋਂ ਵਧੇਰੇ ਹੋ ਚੁੱਕੀ ਹੈ।

ਇਹ ਵੀ ਪੜ੍ਹੋ: Coronavirus Worldwide Updates: ਦੁਨੀਆ ‘ਚ ਹੁਣ ਤੱਕ 40 ਲੱਖ ਲੋਕ ਸੰਕਰਮਿਤ, ਮੌਤ ਦਾ ਅੰਕੜਾ 2 ਲੱਖ 75 ਹਜ਼ਾਰ ਤੋਂ ਪਾਰ

ਅਮਰੀਕਾ ਵਿਚ Corona ਦਾ ਗਤੀ ਹੌਲੀ-ਹੌਲੀ ਘੱਟ ਰਹੀ ਹੈ। ਜੌਨਸ ਹਾਪਕਿਨਜ਼ ਯੂਨੀਵਰਸਿਟੀ ਦੀ ਰਿਪੋਰਟ ਦੇ ਮੁਤਾਬਕ ਇੱਥੇ ਬੀਤੇ 24 ਘੰਟਿਆਂ ਵਿਚ 776 ਲੋਕਾਂ ਦੀ ਮੌਤ ਹੋ ਗਈ ਹੈ। ਇਹ ਪਹਿਲੀ ਵਾਰ ਹੈ ਜਦੋਂ Coronavirus ਨਾਲ ਮੌਤ ਦਾ ਅੰਕੜਾ ਹਜ਼ਾਰ ਤੋਂ ਘੱਟ ਰਿਹਾ ਹੈ। ਮਾਰਚ ਦੇ ਬਾਅਦ ਤੋਂ ਅਮਰੀਕਾ ਵਿਚ ਰੋਜ਼ਾਨਾ 1000 ਤੋਂ 2500 ਦੇ ਵਿਚ ਲੋਕਾਂ ਦੀ ਮੌਤ ਹੁੰਦੀ ਰਹੀ ਹੈ। ਐਤਵਾਰ ਨੂੰ ਪਹਿਲਾ ਮੌਕਾ ਸੀ ਜਦੋਂ ਮੌਤਾਂ ਦਾ ਅੰਕੜਾ 1000 ਤੋਂ ਹੇਠਾਂ ਰਿਹਾ। ਅਮਰੀਕਾ ਵਿਚ ਮ੍ਰਿਤਕਾਂ ਦਾ ਅੰਕੜਾ 80,787 ਪਹੁੰਚ ਚੁੱਕਾ ਹੈ। ਜਦਕਿ 1,367,638 ਲੋਕ ਇਨਫੈਕਟਿਡ ਹਨ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ