Coronavirus Worldwide Updates: ਦੁਨੀਆ ‘ਚ ਹੁਣ ਤੱਕ 40 ਲੱਖ ਲੋਕ ਸੰਕਰਮਿਤ, ਮੌਤ ਦਾ ਅੰਕੜਾ 2 ਲੱਖ 75 ਹਜ਼ਾਰ ਤੋਂ ਪਾਰ

coronavirus-world-update-40-lakhs-infected
Coronavirus Worldwide Updates: COVID-19 ਦੇ ਮਰੀਜ਼ਾਂ ਦੀ ਗਿਣਤੀ ਵਿਸ਼ਵ ਭਰ ਵਿੱਚ ਲਗਾਤਾਰ ਵੱਧ ਰਹੀ ਹੈ। ਦੁਨੀਆ ਦੇ 212 ਦੇਸ਼ਾਂ ‘ਚ ਪਿਛਲੇ 24 ਘੰਟਿਆਂ ‘ਚ 96,927 ਨਵੇਂ Corona  ਮਾਮਲੇ ਸਾਹਮਣੇ ਆਏ ਅਤੇ ਮਰਨ ਵਾਲਿਆਂ ਦੀ ਗਿਣਤੀ 5,533 ਹੋ ਗਈ ਹੈ। ਇਸ ਦੇ ਨਾਲ ਹੀ 13 ਲੱਖ 82 ਹਜ਼ਾਰ 333 ਲੋਕ ਵੀ ਇਨਫੈਕਸ਼ਨ ਮੁਕਤ ਹੋ ਚੁੱਕੇ ਹਨ। ਦੁਨੀਆ ਦੇ ਲਗਭਗ 73 ਪ੍ਰਤੀਸ਼ਤ ਕੋਰੋਨਾ ਕੇਸ ਸਿਰਫ ਦਸ ਦੇਸ਼ਾਂ ਤੋਂ ਆਏ ਹਨ। ਇਨ੍ਹਾਂ ਦੇਸ਼ਾਂ ‘ਚ Corona ਪੀੜਤਾਂ ਦੀ ਗਿਣਤੀ ਕਰੀਬ 29 ਲੱਖ ਹੈ।

ਇਹ ਵੀ ਪੜ੍ਹੋ: Corona in China: ਚੀਨ ਵਿੱਚ ਮੁੜ ਰਫਤਾਰ ਫੜ੍ਹ ਰਿਹਾ COVID19, ਇਕੱਠੇ 17 ਮਾਮਲੇ ਆਏ ਅੱਗੇ

ਦੁਨੀਆ ਭਰ ਦੇ ਕੁੱਲ ਮਾਮਲਿਆਂ ਵਿਚੋਂ ਇਕ ਤਿਹਾਈ ਅਮਰੀਕਾ ‘ਚ ਹਨ ਅਤੇ ਮੌਤਾਂ ਦਾ ਇਕ ਚੌਥਾਈ ਹਿੱਸਾ ਵੀ ਅਮਰੀਕਾ ‘ਚ ਹੈ. ਅਮਰੀਕਾ ਤੋਂ ਬਾਅਦ ਸਪੇਨ ਕੋਵਿਡ -19 ਨਾਲ ਦੂਜਾ ਸਭ ਤੋਂ ਪ੍ਰਭਾਵਤ ਦੇਸ਼ ਹੈ, ਜਿੱਥੇ 26,299 ਮੌਤਾਂ ਨਾਲ ਕੁੱਲ 260,117 ਲੋਕਾਂ ਦੇ ਸੰਕਰਮਿਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਯੂਕੇ ਦੂਜੇ ਅਤੇ ਇਟਲੀ ਮੌਤਾਂ ਦੇ ਮਾਮਲੇ ‘ਚ ਤੀਜੇ ਨੰਬਰ ‘ਤੇ ਹੈ। ਇਟਲੀ ‘ਚ ਹੁਣ ਤੱਕ 30,201 ਮੌਤਾਂ ਹੋ ਚੁੱਕੀਆਂ ਹਨ, ਜਦੋਂ ਕਿ ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ 217,185 ਹੈ। ਇਸ ਤੋਂ ਬਾਅਦ ਰੂਸ, ਫਰਾਂਸ, ਜਰਮਨੀ, ਤੁਰਕੀ, ਇਰਾਨ, ਚੀਨ, ਬ੍ਰਾਜ਼ੀਲ ਵਰਗੇ ਦੇਸ਼ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਏ ਹਨ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ