Corona in Mohali: Corona ਦੀ ਲਾਗ ਨੂੰ ਲੈ ਕੇ ਮੋਹਾਲੀ ਦੇ ਲੋਕਾਂ ਦੇ ਲਈ ਰਾਹਤ ਦੀ ਖ਼ਬਰ, 90 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ

corona-70-samples-report-negative-in-mohali

Corona in Mohali: ਮੋਹਾਲੀ ਜ਼ਿਲੇ ‘ਚ ਜਿੱਥੇ Coronavirus ਮਹਾਮਾਰੀ ਵਿਰੁੱਧ ਲੜਾਈ ਲਈ ਸਿਹਤ ਵਿਭਾਗ, ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਡਟੇ ਹੋਏ ਹਨ, ਉਥੇ ਖਾਸ ਕਰ ਕੇ ਸਿਹਤ ਵਿਭਾਗ ਦੀ ਟੀਮ ਵਲੋਂ ਪਾਜ਼ੇਟਿਵ ਆ ਚੁੱਕੇ ਵਿਅਕਤੀਆਂ ਦੇ ਪਹਿਲਾਂ ਪਰਿਵਾਰਕ ਮੈਂਬਰ ਅਤੇ ਬਾਅਦ ‘ਚ ਸੈਕੰਡਰੀ ਪੁਜੀਸ਼ਨ ਦੇ ਤੌਰ ‘ਤੇ ਸੰਪਰਕ ਵਾਲੇ ਸੂਤਰਾਂ ਦੀ ਭਾਲ ਕਰ ਕੇ ਉਨ੍ਹਾਂ ਦੀ ਟਰੇਸਿੰਗ ਕੀਤੀ ਜਾਂਦੀ ਹੈ। ਇਸੇ ਤਹਿਤ ਸਿਹਤ ਵਿਭਾਗ ਵੱਲੋਂ ਘਰ-ਘਰ ਜਾ ਕੇ ਸਿਹਤ ਸਰਵੇ ਦੌਰਾਨ ਲੋਕਾਂ ਦੀ ਸਿਹਤ ਸਬੰਧੀ ਜਾਣਕਾਰੀ ਇਕੱਤਰ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ: Captain Amarinder Singh: ਕਿਸਾਨਾਂ ਦੇ ਹਿੱਤ ਵਿੱਚ ਕੈਪਟਨ ਦਾ ਐਲਾਨ, ਝੋਨੇ ਦਾ ਮੁੱਲ 2902 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ

ਅੱਜ ਜ਼ਿਲੇ ਦੇ 70 ਸੈਂਪਲਾਂ ਦੀ ਰਿਪੋਰਟ ‘ਚ ਨਵਾਂ ਗਰਾਓਂ ਦੇ ਪਿੰਡ ਮਿਲਖ ਦੇ 32 ਜਣਿਆਂ ਦੇ ਸੈਂਪਲ ਵੀ ਸ਼ਾਮਲ ਹਨ, ਜੋ ਨੈਗੇਟਿਵ ਆਏ ਹਨ। ਜ਼ਿਕਰਯੋਗ ਹੈ ਕਿ ਪਿੰਡ ਮਿਲਖ ਦੀ ਇਕ 24 ਸਾਲਾ ਮਹਿਲਾ ਵੱਲੋਂ ਬੱਚੇ ਨੂੰ ਜਨਮ ਦੇਣ ਤੋਂ ਦੂਜੇ ਹੀ ਦਿਨ ਸੈਂਪਲ ਦੀ ਰਿਪੋਰਟ ਪਾਜ਼ੇਟਿਵ ਆ ਗਈ ਸੀ। ਸਿਹਤ ਵਿਭਾਗ ਵੱਲੋਂ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਪਿੰਡ ਮਿਲਖ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਸੀ।

ਪ੍ਰਾਇਮਰੀ ਸੈਂਪਲਿੰਗ ਦੇ ਤੌਰ ‘ਤੇ ਪਰਿਵਾਰਕ ਸਮੇਤ ਕੁੱਲ 32 ਜਣਿਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਸਨ, ਜਿਸ ਦੀ ਰਿਪੋਰਟ ਨੈਗੇਟਿਵ ਪਾਈ ਗਈ। ਜ਼ਿਕਰਯੋਗ ਹੈ ਕਿ ਕਿਸੇ ਵੀ ਵਿਅਕਤੀ ਦੇ ਸੈਂਪਲਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਵੱਲੋਂ ਸਭ ਤੋਂ ਪਹਿਲਾਂ ਪ੍ਰਾਇਮਰੀ ਸੈਂਪਲਿੰਗ ਵਜੋਂ ਪਰਿਵਾਰਕ ਮੈਂਬਰਾਂ ਦੇ ਸੈਂਪਲ ਲਏ ਜਾਂਦੇ ਹਨ ਅਤੇ ਬਾਅਦ ‘ਚ ਸੈਕੰਡਰੀ ਸੈਕੰਡਰੀ ਸੈਂਪਲਿੰਗ ਦਾ ਕੰਮ ਆਰੰਭਿਆ ਜਾਂਦਾ ਹੈ।

Chandigarh News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ