Corona in Punjab: ਫਾਜ਼ਿਲਕਾ ਵਿੱਚ Corona ਦਾ ਕਹਿਰ, 25 ਸਾਲਾਂ ਨੌਜਵਾਨ ਦੀ ਰਿਪੋਰਟ ਆਈ ਪੋਜ਼ੀਟਿਵ

youth-corona-positive-in-fazilka-punjab

Corona in Punjab: ਫਾਜ਼ਿਲਕਾ ਜ਼ਿਲ੍ਹੇ ‘ਚ Corona ਦਾ ਕਹਿਰ ਜਾਰੀ ਹੈ। ਇੱਥੇ ਅਬੋਹਰ ਦੇ ਇਕ ਪਿੰਡ ਦਾ 25 ਸਾਲਾ ਨੌਜਵਾਨ Corona ਪਾਜ਼ੇਟਿਵ ਪਾਇਆ ਗਿਆ ਹੈ। ਇਹ ਨੌਜਵਾਨ ਬੀਤੀ 5 ਮਈ ਨੂੰ ਗੁੜਗਾਓਂ ਤੋਂ ਅਬੋਹਰ ਵਾਪਸ ਪਰਤਿਆ ਸੀ। ਇਸ ਦੀ ਪੁਸ਼ਟੀ ਸਿਵਲ ਸਰਜਨ ਡਾ. ਹਰਚੰਦ ਸਿੰਘ ਵੱਲੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨ ਦਿੱਲੀ ਦੇ ਗੁੜਗਾਓਂ ‘ਚ ਕੰਮ ਕਰਦਾ ਸੀ, ਜਿਸ ਦੇ ਵਾਪਸ ਪਰਤਣ ‘ਤੇ ਸਿਹਤ ਵਿਭਾਗ ਦੀ ਟੀਮ ਨੇ ਇਸ ਨੌਜਵਾਨ ਦੇ ਸੈਂਪਲ ਲਏ ਸਨ, ਜਿਸ ਦੀ ਬੀਤੀ ਦੇਰ ਰਾਤ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਨੂੰ ਇਕਾਂਤਵਾਸ ‘ਚ ਰੱਖਿਆ ਗਿਆ ਸੀ। ਇਸ ਨਵੇਂ ਕੇਸ ਤੋਂ ਬਾਅਦ ਫਾਜ਼ਿਲਕਾ ‘ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 40 ਹੋ ਗਈ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।