Corona Updates: ਦੁਨੀਆਂ ਭਰ ਵਿੱਚ Corona ਨੇ ਮਚਾਈ ਤਬਾਹੀ, 51 ਲੱਖ ਲੋਕ Corona ਇਨਫੈਕਟਡ

more-than-three-million-deaths-in-world

Corona Updates: ਕੋਰੋਨਾਵਾਇਰਸ ਦਾ ਪ੍ਰਕੋਪ ਦੁਨੀਆ ਭਰ ਵਿੱਚ ਵੱਧ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ ਦੁਨੀਆ ਦੇ 213 ਦੇਸ਼ਾਂ ਵਿੱਚ 99,685 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਅਤੇ ਮਰਨ ਵਾਲਿਆਂ ਦੀ ਗਿਣਤੀ ਵਿੱਚ 4,738 ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ 20 ਲੱਖ 20 ਹਜ਼ਾਰ 151 ਲੋਕ ਵੀ ਇਨਫੈਕਸ਼ਨ ਮੁਕਤ ਹੋ ਚੁੱਕੇ ਹਨ। ਦੁਨੀਆ ਦੇ 75 ਪ੍ਰਤੀਸ਼ਤ ਕੋਰੋਨਾ ਕੇਸ ਸਿਰਫ 12 ਦੇਸ਼ਾਂ ਵਿਚੋਂ ਆਏ ਹਨ। ਇਨ੍ਹਾਂ ਦੇਸ਼ਾਂ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 38 ਲੱਖ ਹੈ।

ਇਹ ਵੀ ਪੜ੍ਹੋ: Corona Worldwide Updates: ਦੁਨੀਆਂ ਵਿੱਚ Corona ਨੇ ਮਚਾਈ ਤਬਾਹੀ, ਸਵਾ 3 ਲੱਖ ਲੋਕਾਂ ਦੀ ਹੋਈ ਮੌਤ

ਦੁਨੀਆ ਦੇ ਕੁੱਲ ਕੇਸਾਂ ‘ਚੋਂ ਇਕ ਤਿਹਾਈ ਕੇਸ ਅਮਰੀਕਾ ‘ਚ ਸਾਹਮਣੇ ਆਏ ਹਨ ਅਤੇ ਮੌਤਾਂ ਦਾ ਇਕ ਤਿਹਾਈ ਹਿੱਸਾ ਵੀ ਅਮਰੀਕਾ ‘ਚ ਹੈ। ਕੋਰੋਨਾ ਨੇ ਅਮਰੀਕਾ ਤੋਂ ਬਾਅਦ ਯੂਕੇ ‘ਚ ਸਭ ਤੋਂ ਵੱਧ ਤਬਾਹੀ ਮਚਾਈ ਹੈ। ਜਿੱਥੇ 35,704 ਮੌਤਾਂ ਦੇ ਨਾਲ ਕੁੱਲ 248,293 ਲੋਕ ਵਾਇਰਸ ਨਾਲ ਸੰਕਰਮਿਤ ਹੋਏ ਹਨ, ਜਦਕਿ ਯੂਕੇ ਵਿੱਚ ਮਰੀਜ਼ਾਂ ਦੀ ਗਿਣਤੀ ਰੂਸ, ਸਪੇਨ ਅਤੇ ਬ੍ਰਾਜ਼ੀਲ ਨਾਲੋਂ ਘੱਟ ਹੈ। ਇਸ ਤੋਂ ਬਾਅਦ ਇਟਲੀ, ਫਰਾਂਸ, ਜਰਮਨੀ, ਤੁਰਕੀ, ਈਰਾਨ, ਭਾਰਤ ਵਰਗੇ ਦੇਸ਼ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਏ ਹਨ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ