Corona in Canada: ਕੈਨੇਡਾ ਵਿੱਚ Corona ਦੀ ਇਨਫੈਕਸਨ ਨੂੰ ਰੋਕਣ ਦੇ ਲਈ ਹੋਵੇਗੀ ਭੰਗ ਦੀ ਵਰਤੋਂ

cannabis-extracts-may-help-to-prevent-corona
Corona in Canada: ਸੰਸਾਰਿਕ ਮਹਾਮਾਰੀ ਕੋਰੋਨਾ ਵਾਇਰਸ ਦੇ ਇਲਾਜ ਦੀ ਖੋਜ ’ਚ ਦੁਨੀਆਭਰ ਦੇ ਵਿਗਿਆਨੀ ਦਿਨ-ਰਾਤ ਇਕ ਕਰ ਰਹੇ ਹਨ। ਉਥੇ, ਕੈਨੇਡਾ ਦੇ ਕੁਝ ਵਿਗਿਆਨੀ ਭੰਗ (ਮਾਰੀਜੁਆਨਾ) ਦੇ ਕੰਪਾਊਂਡ ਨੂੰ ਲੈ ਕੇ ਟੈਸਟ ਕਰ ਰਹੇ ਹਨ ਕਿ ਕੀ ਇਸ ਨਾਲ ਕੋਰੋਨਾ ਦਾ ਇਨਫੈਕਸ਼ਨ ਰੋਕਿਆ ਜਾ ਸਕਦਾ ਹੈ। ਭਾਰਤ ’ਚ ਭੰਗ ਦੀ ਅਨੇਕਾਂ ਯੁੱਗਾਂ ਤੋਂ ਦਵਾਈ ਦੇ ਰੂਪ ’ਚ ਵਰਤੋਂ ਕੀਤੀ ਜਾਂਦੀ ਰਹੀ ਹੈ।

ਇਹ ਵੀ ਪੜ੍ਹੋ: Corona Updates: ਦੁਨੀਆਂ ਭਰ ਵਿੱਚ Corona ਨੇ ਮਚਾਈ ਤਬਾਹੀ, 51 ਲੱਖ ਲੋਕ Corona ਇਨਫੈਕਟਡ

ਲੈਥਬ੍ਰਿਜ ਯੂਨੀਵਰਸਿਟੀ ਦੇ ਵਿਗਿਆਨੀ ਇਸ ਉੱਪਰ ਖੋਜ ਕਰ ਰਹੇ ਹਨ। ਅਲਬਰਟਾ ਦੇ ਲੈਥਬ੍ਰਿਜ ਦੇ ਖੋਜਕਾਰ ਭੰਗ ਦੀਆਂ 12 ਕਿਸਮਾਂ ’ਤੇ ਖੋਜ ਕਰ ਰਹੇ ਹਨ ਜੋ ਮਨੁੱਖੀ ਸਰੀਰ ’ਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਰੋਕ ਸਕਦੀਆਂ ਹਨ। ਇਨ੍ਹਾਂ ਵਿਗਿਆਨੀਆਂ ਦਾ ਮੰਨਣਾ ਹੈ ਕਿ ਭੰਗ ਤੋਂ ਪ੍ਰਾਪਤ ਕੈਨਬਿਡੀਓਲ ਦੇ ਅਰਕ ’ਚ ਮੌਜੂਦ ਨਾਨ ਸਾਈਕੋਐਕਟਿਵ ਕੰਪੋਨੈਂਟਸ ਮਨੁੱਖੀ ਸਰੀਰ ’ਚ ਮੌਜੂਦ ਕੋਰੋਨਾ ਵਾਇਰਸ ਕੋਸ਼ਿਕਾਵਾਂ ਨੂੰ 70 ਫਈਸਦੀ ਤਕ ਘੱਟ ਕਰ ਸਕਦੇ ਹਨ।

ਟੈਸਟ ’ਚ ਇਹ ਪਤਾ ਲੱਗਿਆ ਹੈ ਕਿ ਕੋਰੋਨਾ ਵਾਇਰਸ ਦੇ ਮਨੁੱਖੀ ਸਰੀਰ ’ਚ ਕੋਰੋਨਾ ਵਾਇਰਸ ਨੂੰ ਗ੍ਰਹਿਣ ਕਰਨ ਵਾਲੀਆਂ ਕੋਸ਼ਿਕਾਵਾਂ ’ਤੇ ਭੰਗ ਦੇ ਅਰਕ ਨੇ ਆਪਣਾ ਅਸਰ ਪਾਇਆ ਹੈ। ਇਸ ਕਾਰਣ ਕੋਰੋਨਾ ਨੂੰ ਸਰੀਰ ’ਚ ਫੈਲਣ ਤੋਂ ਰੋਕਿਆ ਜਾ ਸਕਦਾ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ