Corona in Punjab: ਪੰਜਾਬ ਦੇ ਕਿਸਾਨਾਂ ਤੇ Corona ਦਾ ਕਹਿਰ, ਝੋਨੇ ਦੀ ਖੇਤੀ ਵਿੱਚ ਆਇਆ ਵੱਡਾ ਬਦਲਾਅ

paddy-sowing-methods-will-be-changed-in-punjab
Corona in Punjab: ਕੋਰੋਨਾ ਵਾਇਰਸ ਤੇ ਤਾਲਾਬੰਦੀ ਕਾਰਨ ਲੇਬਰ ਦੀ ਘਾਟ ਕਾਰਨ ਇਸ ਵਾਰ ਪੰਜਾਬ ਵਿੱਚ ਝੋਨੇ ਦੀ ਕਾਸ਼ਤ ਬਦਲਵੇਂ ਢੰਗ ਨਾਲ ਕੀਤੀ ਜਾਵੇਗੀ। ਪਹਿਲਾਂ ਇਸ ਫ਼ਸਲ ਦੀ ਪਨੀਰੀ ਬੀਜੀ ਜਾਂਦੀ ਸੀ। ਫਿਰ ਇਸ ਪਨੀਰੀ ਨੂੰ ਖੇਤਾਂ ‘ਚ ਲਾਇਆ ਜਾਂਦਾ ਸੀ। ਹੁਣ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾਵੇਗੀ। ਸਿੱਧੀ ਬਿਜਾਈ ਲਈ ਜਿੱਥੇ ਖੇਤੀਬਾੜੀ ਵਿਭਾਗ ਨੇ ਨਵੇਂ ਟੀਚੇ ਮਿੱਥ ਲਏ ਹਨ, ਉੱਥੇ ਕਿਸਾਨਾਂ ਨੇ ਵੀ ਕਮਰਕੱਸੇ ਕਰ ਲਏ ਹਨ।

ਇਹ ਵੀ ਪੜ੍ਹੋ: Punjab Fire News: ਹੁਸ਼ਿਆਰਪੁਰ ‘ਚ ਟਾਂਡਾ ਉੜਮੁੜ ਦੇ ਬਾਜ਼ਾਰ ਵਿੱਚ ਕੱਪੜਿਆਂ ਦੇ ਦੁਕਾਨ ਨੂੰ ਲੱਗੀ ਅੱਗ, ਸਾਰਾ ਸਮਾਨ ਸੜ੍ਹ ਕੇ ਸੁਆਹ

ਖੇਤੀ ਵਿਭਾਗ ਦੇ ਸਾਬਕਾ ਅਧਿਕਾਰੀ ਤੇ ਸਫਲ ਕਿਸਾਨ ਡਾ. ਦਲੇਰ ਸਿੰਘ ਪਿਛਲੇ 20 ਸਾਲਾਂ ਤੋਂ ਸਿੱਧਾ ਝੋਨਾ ਬੀਜ ਰਹੇ ਹਨ ਤੇ ਉਹ ਇਸ ਨੂੰ ਜ਼ਮੀਨ ਕੱਦੂ ਕਰ ਪਨੀਰੀ ਨੂੰ ਮੁੜ ਤੋਂ ਲਾਉਣ ਨਾਲੋਂ ਬਿਹਤਰ ਮੰਨਦੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਸਿੱਧੀ ਬਿਜਾਈ ਨਾਲ ਆਮ ਦੇ ਮੁਕਾਬਲੇ 70 ਫ਼ੀਸਦ ਪਾਣੀ ਦੀ ਬਚਤ ਹੁੰਦੀ ਹੈ। ਇੰਨਾ ਹੀ ਨਹੀਂ ਡਾ. ਦਲੇਰ ਸਿੰਘ ਦਾ ਕਹਿਣਾ ਹੈ ਕਿ ਜ਼ਮੀਨ ਕੱਦੂ ਕਰਦਿਆਂ ਪਾਣੀ ਖੜ੍ਹਾਉਣ ਨਾਲ ਜ਼ਮੀਨ ਪਥਰੀਲੀ ਹੋ ਜਾਂਦੀ ਹੈ। ਇਸ ਨਾਲ ਮੀਂਹ ਦਾ ਪਾਣੀ ਜ਼ਮੀਨ ਦੇ ਅੰਦਰ ਨਹੀਂ ਜਾ ਪਾਉਂਦਾ ਅਤੇ ਇਹੋ ਕਾਰਨ ਹੈ ਕਿ ਪੰਜਾਬ ਦੇ ਜ਼ਮੀਨੀ ਪਾਣੀ ਦਾ ਪੱਧਰ ਤੇਜ਼ੀ ਨਾਲ ਡਿੱਗ ਰਿਹਾ ਹੈ।

ਖੇਤੀਬਾੜੀ ਵਿਭਾਗ ਦੇ ਮੁੱਖ ਸਕੱਤਰ ਕਾਹਨ ਸਿੰਘ ਪੰਨੂ ਦਾ ਕਹਿਣਾ ਹੈ ਕਿ ਇਸ ਸਾਲ ਉਨ੍ਹਾਂ ਦਾ ਟੀਚਾ ਝੋਨੇ ਹੇਠ ਰਕਬਾ 30 ਲੱਖ ਹੈਕਟੇਅਰ ਤੋਂ ਘਟਾ ਕੇ 27 ਲੱਖ ਹੈਕਟੇਅਰ ਕਰਨਾ ਹੈ, ਜਿਸ ਵਿੱਚੋਂ ਪੰਜ ਲੱਖ ਹੈਕਟੇਅਰ ਸਿੱਧੀ ਬਿਜਾਈ ਕਰਨੀ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।