ਭਾਰਤ ਸਰਕਾਰ ਖ਼ਿਲਾਫ਼ ਫੁੱਟਿਆ ਕੰਗਨਾ ਰਣੌਤ ਦਾ ਗੁੱਸਾ

kangana-ranaut-slams-aarey-colony

ਦੇਸ਼ ਵਿੱਚ ਹਰ ਰੋਜ ਕਿਸੇ ਨਾ ਕਿਸੇ ਮੁੱਦੇ ਤੇ ਬਹਿਸ ਹੁੰਦੀ ਰਹਿੰਦੀ ਹੈ। ਇਸ ਤਰਾਂ ਦਾ ਹੀ ਮੁੱਦਾ ਹੁਣ ਮੁੰਬਈ ਤੋਂ ਸਾਹਮਣੇ ਆਇਆ ਹੈ ਜਿੱਥੇ ਮੈਟਰੋ ਦੇ ਨਿਰਮਾਣ ਲਈ ਬਹੁਤ ਭਾਰੀ ਮਾਤਰਾ ਦੇ ਵਿੱਚ ਦਰੱਖਤ ਕੱਟੇ ਜਾ ਰਹੇ ਹਨ। ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਨੇ ਭਾਰਤ ਸਰਕਾਰ ਦੇ ਇਸ ਪ੍ਰੋਜੈਕਟ ਦਾ ਖ਼ੂਬ ਵਿਰੋਧ ਕੀਤਾ ਹੈ। ਉਂਝ ਦੇਖਿਆ ਜਾਵੇ ਤਾਂ ਕਿਸੇ ਵੀ ਸਮਾਜਿਕ ਮੁੱਦੇ ਨੂੰ ਲੈ ਕੇ ਕੰਗਨਾ ਰਣੌਤ ਹਮੇਸ਼ਾ ਹੀ ਆਪਣੀ ਰਾਏ ਸਾਹਮਣੇ ਰੱਖਣ ਲਈ ਜਾਣੀ ਜਾਂਦੀ ਹੈ।

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਰਧਾ ਕਪੂਰ ਵੀ ਇਸ ਮੁੱਦੇ ਦਾ ਵਿਰੋਧ ਕਰ ਰਹੀ ਹੈ। ਸ਼ਰਧਾ ਕਪੂਰ ਇਸ ਮੁੱਦੇ ਦਾ ਵਿਰੋਧ ਕਰਨ ਦੇ ਲਈ ਸੜਕਾਂ ਤੇ ਉੱਤਰ ਆਈ ਹੈ। ਦੂਜੇ ਪਾਸੇ ਕੰਗਨਾ ਰਣੌਤ ਨੇ ਇੱਕ ਪ੍ਰੈੱਸ ਕਾਨਫਰੈਂਸ ਕਰਕੇ ਭਾਰਤ ਸਰਕਾਰ ਖ਼ਿਲਾਫ਼ ਸ਼ਖ਼ਤ ਵਿਰੋਧ ਕੀਤਾ। ਕੰਗਨਾ ਰਣੌਤ ਦਾ ਕਹਿਣਾ ਹੈ ਕਿ ਇਸ ਤਰਾਂ ਹੀ ਉੱਠ ਕੇ ਇਕ ਦਿਨ ਦਰੱਖਤ ਕੱਟ ਦੇਣਾ, ਇਹ ਬਿਲਕੁੱਲ ਠੀਕ ਨਹੀਂ। ਕੰਗਨਾ ਰਣੌਤ ਦਾ ਕਹਿਣਾ ਹੈ ਕਿ ਹਰ ਇੱਕ ਪ੍ਰੋਜੈਕਟ ਦੇ ਲਈ ਪਹਿਲਾਂ 3-4 ਸਾਲ ਦੀ ਯੋਜਨਾ ਤਿਆਰ ਕੀਤੀ ਜਾਂਦੀ ਹੈ ਅਤੇ ਉਸਦੇ ਤਹਿਤ ਹੀ ਕੰਮ ਕੀਤਾ ਜਾਂਦਾ ਹੈ।

ਜ਼ਰੂਰ ਪੜ੍ਹੋ: Laung Laachi ਨੇ Youtube ਤੇ ਬਣਾਇਆ ਇੱਕ ਵੱਖਰਾ ਰਿਕਾਰਡ

kangana-ranaut-slams-aarey-colony

ਕੰਗਨਾ ਰਣੌਤ ਦਾ ਕਹਿਣਾ ਹੈ ਕਿ ਆਰੇ ਮਿਲਕ ਕਲੋਨੀ ’ਚ ਜੋ ਦਰੱਖਤ ਹਨ, ਜੋ ਉੱਥੇ ਰਹਿਣ ਵਾਲੇ ਜਾਨਵਰ ਹਨ। ਉਨ੍ਹਾਂ ਨੂੰ ਇਕ ਇੰਝ ਹੀ ਖਤਮ ਕਰਨ ਦੀ ਤਿਆਰੀ ਚੱਲ ਰਹੀ ਹੈ। ਇਸ ਤਰਾਂ ਕਰਨ ਦੇ ਨਾਲ ਮੁੰਬਈ ਇੱਕ ਕੰਕਰੀਟ ਬੰਦ ਜੰਗਲ ਬਣ ਕੇ ਰਹਿ ਜਾਵੇਗਾ। ਕੰਗਨਾ ਰਣੌਤ ਨੇ ਇਸ ਪ੍ਰੋਜੈਕਟ ਦੇ ਤਹਿਤ ਕੰਗਨਾ ਨੇ 42 ਲੱਖ ਰੁਪਏ ਡੋਨੇਟ ਕੀਤੇ ਹਨ। ਜਿਸ ਦੇ ਨਾਲ ਦਰੱਖਤ ਲਗਾਏ ਜਾਣਗੇ।