Laung Laachi ਨੇ Youtube ਤੇ ਬਣਾਇਆ ਇੱਕ ਵੱਖਰਾ ਰਿਕਾਰਡ

 punjabi-song-laung-laachi

ਪੰਜਾਬੀ ਇੰਡਸਟਰੀ ਦਿਨੋਂ ਦਿਨ ਆਪਣੀਆਂ ਉਚਾਈਆਂ ਨੂੰ ਛੂਹ ਰਹੀ ਹੈ। ਜਿਸ ਨੇ ਆਪਣੇ ਦਰਸ਼ਕਾਂ ਨੂੰ ਵਧੀਆ ਫ਼ਿਲਮ ਦੇ ਨਾਲ ਨਾਲ ਬਹੁਤ ਸਾਰੇ ਹਿੱਟ ਗੀਤ ਵੀ ਦਿੱਤੇ। ਇਹਨਾਂ ਗੀਤਾਂ ਵਿੱਚੋਂ ਕੁੱਝ ਨੇ ਆਪਣਾ ਰਿਕਾਰਡ ਵੀ ਬਣਾ ਲਿਆ ਹੈ। ਜਿਸ ਵਿੱਚ Laung Laachi ਗੀਤ ਨੇ Youtube ਤੇ ਆਪਣਾ ਇੱਕ ਅਲੱਗ ਹੀ ਰਿਕਾਰਡ ਬਣਾ ਲਿਆ ਹੈ। ‘Laung Laachi ‘ ਆਮ ਬੰਦੇ ਦੀ ਮੁਹੱਬਤ ਦਾ ਗੀਤ ਹੈ।

ਜ਼ਰੂਰ ਪੜ੍ਹੋ: ਬਟਾਲਾ ਨਾ ਪਹੁੰਚਣ ਤੇ Sunny Deol ਖ਼ਿਲਾਫ਼ ਫੁੱਟਿਆ ਲੋਕਾਂ ਦਾ ਗੁੱਸਾ

ਤੁਹਾਨੂੰ ਦੱਸ ਦੇਈਏ ਕਿ ਕੁੱਝ ਫ਼ਿਲਮੀ ਕਹਾਣੀਆਂ ਸੱਚੀਆਂ ਨਹੀਂ ਹੁੰਦੀਆਂ, Laung Laachi ਦੀ ਕਹਾਣੀ ਹਕੀਕਤ ਵਿੱਚ ਵਾਪਰੀ। Laung Laachi ਫਿਲਮ ਦੀ ਅਦਾਕਾਰਾ ਇੱਕ ਨਿੱਕੇ ਜਿਹੇ ਪਿੰਡ ਦੀ ਕੁੜੀ ਹੈ ਜੋ ਕੇਭੂਤ ਈ ਸੁਰੀਲਾ ਗਾਉਂਦੀ ਹੈ। ਉਹ ਆਪਣੇ ਵਿਹੜੇ ‘ਚੋਂ ਗਾਉਂਦੀ ਇਕ ਦਿਨ ਸਟੂਡੀਓ ਅਤੇ ਫਿਰ ਵਿਦੇਸ਼ੀ ਟੂਰਾਂ ਤੱਕ ਪਹੁੰਚਦੀ ਹੈ ਅਤੇ ਹਰ ਪਾਸੇ ਮਸ਼ਹੂਰ ਹੋ ਜਾਂਦੀ ਹੈ। ਤੁਹਾਨੂੰ ਦੱਸ ਦੇਈਏ ਕਿ ‘Laung Laach’ ਗੀਤ ਨੂੰ ਗਾਉਣ ਵਾਲੀ ਮੰਨਤ ਨੂਰ ਦੀ ਕਹਾਣੀ ਵੀ ਬਿਲਕੁਲ ਇਸ ਤਰ੍ਹਾਂ ਦੀ ਹੀ ਹੈ।

ਗੀਤ :  ਲੌਂਗ ਲਾਚੀ
ਗਾਇਕ :  ਮੰਨਤ ਨੂਰ ਅਤੇ ਗੁਰਸ਼ਬਦ
ਗੀਤਕਾਰ :  ਹਰਮਨਜੀਤ
ਸੰਗੀਤ :  ਗੁਰਮੀਤ ਸਿੰਘ
ਧੁਨ ਬਣਾਈ :  ਅਮਨ ਜੇ
ਅਦਾਕਾਰਾ :  ਨੀਰੂ ਬਾਜਵਾ ਅਤੇ ਅੰਬਰਦੀਪ

ਤੁਹਾਨੂੰ ਦੱਸ ਦੇਈਏ ਕਿ ਗੀਤਕਾਰ ਹਰਮਨਜੀਤ ਦਾ ਕਹਿਣਾ ਹੈ ਕਿ ਇਹ ਕਮਾਲ ਇਸ ਗੀਤ ਦੀ ਧੁਨ ਦੀ ਸਾਦਗੀ ਹੈ, ਜੋ ਕਿ ਹਰ ਇੱਕ ਨੂੰ ਪਸੰਦ ਆਉਂਦੀ ਹੈ। ਹਰਮਨਜੀਤ ਦਾ ਕਹਿਣਾ ਹੈ ਕਿ ਇਹ ਆਮ ਬੰਦਿਆਂ ਦੀ ਮੁਹੱਬਤ ਦਾ ਗੀਤ ਹੈ। ਤੁਹਾਨੂੰ ਦੱਸ ਦੇਈਏ ਕਿ ‘Laung Laachi’ ਗੀਤ ਨੂੰ Youtube ਤੇ 923,563,147 ਵਾਰ ਦੇਖਿਆ-ਸੁਣਿਆ ਜਾ ਚੁੱਕਾ ਹੈ। 206000 ਮਿਲੀਅਨ ਸਰੋਤੇ ਉਹ ਹਨ, ਜਿਨ੍ਹਾਂ ਨੇ ਇਸ ਗੀਤ ਨੂੰ ਯੂਟਿਊਬ ‘ਤੇ ਪਸੰਦ ਕੀਤਾ ਹੈ। ‘Laung Laachi’ ਗੀਤ ਬਾਰੇ ਗੁਰਸ਼ਬਦ ਦਾ ਕਹਿਣਾ ਹੈ ਕਿ ਇੰਝ ਜਾਪਦਾ ਹੈ ਕਿ ਅਜਿਹਾ ਗੀਤ ਬਣਨ ਨੂੰ ਹਾਲੇ ਸਮਾਂ ਲੱਗੇਗਾ।