Corona Updates: WHO ਦੇ ਲਈ ਜਾਗੀ ਉਮੀਦ, 2020 ਦੇ ਅੰਤ ਤੱਕ ਉਪਲੱਬਧ ਹੋ ਸਕਦਾ ਹੈ Corona ਦਾ ਟੀਕਾ

who-hopes-for-the-corona-vaccine-to-be-available-before-the-end-of-2020

Corona Updates: ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਦੀ ਸੀਨੀਅਰ ਸਾਇੰਸਦਾਨ ਡਾ. ਸੌਮਿਆ ਸਵਾਮੀਨਾਥਨ ਨੇ ਵੀਰਵਾਰ ਨੂੰ ਆਖਿਆ ਕਿ ਸੰਗਠਨ ਇਸ ਸਾਲ ਦੇ ਆਖਿਰ ਵਿਚ ਪਹਿਲੇ ਕੋਵਿਡ-19 ਦਾ ਟੀਕਾ ਉਪਲਬਧ ਹੋਣ ਨੂੰ ਲੈ ਕੇ ਆਸ਼ਾਵਾਦੀ ਹੈ। ਕੋਰੋਨਾਵਾਇਰਸ ਦੇ ਇਲਾਜ ਦੀ ਦਵਾਈ ਨੂੰ ਲੈ ਕੇ ਚੱਲ ਰਹੇ ਮੈਡੀਕਲ ਟੈਸਟਾਂ ਦੇ ਮੱਦੇਨਜ਼ਰ ਜਿਨੇਵਾ ਤੋਂ ਆਯੋਜਿਤ ਪ੍ਰੈਸ ਵਾਰਤਾ ਦੌਰਾਨ ਸਵਾਮੀਨਾਥਨ ਨੇ ਆਖਿਆ ਕਿ ਇਹ ਸਾਬਿਤ ਹੋ ਗਿਆ ਹੈ ਕਿ ਮਲੇਰੀਆ ਰੋਕੂ ਦਵਾਈ ਹਾਈਡ੍ਰਾਕਸੀਕਲੋਰੋਕਵੀਨ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਹੋਣ ਤੋਂ ਬਾਅਦ ਹਸਪਤਾਲ ਵਿਚ ਦਾਖਲ ਹੋਏ ਲੋਕਾਂ ਦੀ ਮੌਤ ਰੋਕਣ ਵਿਚ ਕਾਰਗਰ ਨਹੀਂ ਹੈ।

ਇਹ ਵੀ ਪੜ੍ਹੋ: ਇਸ ਸਾਲ T-20 World Cup ਦੀ ਸੰਭਾਵਨਾ ਵਧੀ, Australia ਨੇ ਤਿਆਰ ਕੀਤਾ ਇਹ ‘ਫਾਰਮੂਲਾ’

ਭਵਿੱਖ ਵਿਚ ਇਸ ਘਾਤਕ ਵਾਇਰਸ ਤੋਂ ਬਚਾਉਣ ਵਾਲੇ ਟੀਕੇ ਦੇ ਸਬੰਧ ਵਿਚ ਉਨ੍ਹਾਂ ਨੇ ਆਖਿਆ ਕਿ ਕਰੀਬ 10 ਉਮੀਦਵਾਰ ਮਨੁੱਖੀ ਪ੍ਰੀਖਣ ਦੇ ਪੜਾਅ ਵਿਚ ਹਨ ਅਤੇ ਇਨ੍ਹਾਂ ਵਿਚੋਂ ਘਟੋਂ-ਘੱਟ 3 ਉਮੀਦਵਾਰ ਉਸ ਨਵੇਂ ਪੜਾਅ ਵਿਚ ਐਂਟਰ ਕਰ ਰਹੇ ਹਨ, ਜਿਥੇ ਇਕ ਟੀਕੇ ਦਾ ਪ੍ਰਭਾਵ ਸਾਬਿਤ ਹੁੰਦਾ ਹੈ। ਕਾਰਗਰ ਟੀਕੇ ਨੂੰ ਲੈ ਕੇ ਡਬਲਯੂ. ਐਚ. ਓ. ਦੇ ਯਤਨ ਦਾ ਜ਼ਿਕਰ ਕਰਦੇ ਹੋਏ ਸਵਾਮੀਨਾਥਨ ਨੇ ਆਖਿਆ ਕਿ, ਮੈਨੂੰ ਉਮੀਦ ਹੈ।

ਮੈਂ ਆਸ਼ਾਵਾਦੀ ਹਾਂ ਪਰ ਟੀਕਾ ਵਿਕਸਤ ਕਰਨਾ ਇਕ ਬੇਹੱਦ ਮੁਸ਼ਕਿਲ ਪ੍ਰਕਿਰਿਆ ਹੈ ਅਤੇ ਇਸ ਵਿਚ ਬਹੁਤ ਜ਼ਿਆਦਾ ਅਨਿਸ਼ਚਿਤਤਾ ਵੀ ਹੈ। ਚੰਗੀ ਗੱਲ ਇਹ ਹੈ ਕਿ ਸਾਡੇ ਕੋਲ ਕਈ ਉਮੀਦਵਾਰ ਅਤੇ ਪਲੇਟਫਾਰਮ ਹਨ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਕਿਸਮਤ ਵਾਲੇ ਹਾਂ ਤਾਂ ਇਸ ਸਾਲ ਦੇ ਆਖਿਰ ਤੱਕ ਇਕ ਜਾਂ ਦੋ ਕਾਮਯਾਬ ਉਮੀਦਵਾਰ ਹੋਣਗੇ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ