Corona in Jammu Kashmir: ਜੰਮੂ ਕਸ਼ਮੀਰ ਵਿੱਚ ਨਹੀਂ ਰੁਕ ਰਿਹਾ Corona ਦਾ ਕਹਿਰ, 145 ਤੋਂ ਜਿਆਦਾ ਕੇਸ ਆਏ ਸਾਹਮਣੇ

149-cases-of-corona-in-jammu-and-kashmir

Corona in Jammu Kashmir: ਜੰਮੂ-ਕਸ਼ਮੀਰ ‘ਚ ਵੀਰਵਾਰ ਨੂੰ ਪੰਜ ਪੁਲਸ ਕਰਮਚਾਰੀਆਂ ਸਮੇਤ 149 ਲੋਕਾਂ ‘ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਜਿਸ ਨਾਲ ਪੀੜਤ ਦੇ ਕੁੱਲ ਮਾਮਲਿਆਂ ਦੀ ਗਿਣਤੀ 5,555 ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਕੋਰੋਨਾ ਦੇ ਤਾਜ਼ਾ ਆਏ ਮਾਮਲਿਆਂ ‘ਚ 49 ਜੰਮੂ ਦੇ ਹਨ ਤੇ 100 ਕਸ਼ਮੀਰ ਦੇ ਹਨ। ਵੀਰਵਾਰ ਨੂੰ ਸਾਹਮਣੇ ਆਏ ਮਾਮਲਿਆਂ ‘ਚ 44 ਕੋਰੋਨਾ ਦੇ ਉਹ ਹਨ ਜੋ ਹਾਲ ਹੀ ‘ਚ ਜੰਮੂ-ਕਸ਼ਮੀਰ ਵਾਪਸ ਆਏ ਹਨ। ਇਕ ਅਧਿਕਾਰੀ ਨੇ ਕਿਹਾ ਕਿ ਕੋਰੋਨਾ ਦੇ ਮਾਮਲਿਆਂ ‘ਚ ਜੰਮੂ ਪੁਲਸ ਦੇ ਪੰਜ ਪੁਲਸ ਕਰਮਚਾਰੀ ਵੀ ਸ਼ਾਮਲ ਹਨ। ਸੰਘ ਸ਼ਾਸਤ ਪ੍ਰਦੇਸ਼ ‘ਚ ਕੋਵਿਡ-19 ਨਾਲ ਹੁਣ ਤੱਕ 72 ਲੋਕਾਂ ਦੀ ਮੌਤ ਹੋ ਚੁੱਕੀ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ