Corona in UK: UK ਵਿੱਚ ਨਹੀਂ ਰੁਕ ਰਿਹਾ Corona ਦਾ ਕਹਿਰ, ਮੌਤ ਦਾ ਅੰਕੜਾ 26000 ਤੋਂ ਪਾਰ

covid-19-outbreak-death-toll-in-the-uk

Corona in UK: Coronavirus ਕਾਰਣ ਯੂ.ਕੇ. ‘ਚ ਮੌਤਾਂ ਦਾ ਅੰਕੜਾ 26 ਹਜ਼ਾਰ ਦੇ ਪਾਰ ਚੱਲਿਆ ਗਿਆ ਹੈ। ਨਵੇਂ ਅੰਕੜਿਆਂ ਮੁਤਾਬਕ ਯੂ.ਕੇ. ‘ਚ Coronavirus ਦੇ ਚੱਲਦੇ ਕੁੱਲ 26,097 ਮੌਤਾਂ ਦਰਜ ਕੀਤੀਆਂ ਗਈਆਂ ਹਨ। ਨਵੇਂ ਅੰਕੜੇ ਬੁੱਧਵਾਰ ਨੂੰ ਜਾਰੀ ਹੋਏ ਹਨ। ਮੰਗਲਵਾਰ ਦੀ ਤੁਲਨਾ ‘ਚ ਮੌਤਾਂ ਦੇ 4419 ਨਵੇਂ ਮਾਮਲੇ ਸਾਹਮਣੇ ਆਏ ਹਨ। ਨਵੇਂ ਅੰਕੜਿਆਂ ‘ਚ ਹਸਪਤਾਲ ਤੋਂ ਇਲਾਵਾ ਕੇਅਰ ਹੋਮਸ ਅਤੇ ਦੂਜੇ ਕਮਿਊਨਿਟੀ ਭਵਨਾਂ ‘ਚ ਹੋਏ ਮੌਤਾਂ ਦੇ ਮਾਮਲਿਆਂ ਨੂੰ ਸ਼ਾਮਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Donald Trump News: ਟਰੰਪ ਨੇ ਇਕ ਵਾਰ ਫਿਰ ਚੀਨ ਤੇ ਸਾਧਿਆ ਨਿਸ਼ਾਨਾ, ਚੀਨ ਦੀ ਗਲਤੀ ਕਰਕੇ ਹੀ ਫੈਲਿਆ ਹੈ Corona

ਮਹਾਮਾਰੀ ਦਾ ਸੰਕਟ ਪੈਦਾ ਹੋਣ ਤੋਂ ਬਾਅਦ ਅਜਿਹਾ ਪਹਿਲਾ ਵਾਰ ਸ਼ਾਮਲ ਕੀਤਾ ਗਿਆ ਹੈ। ਅਜਿਹਾ ਨਹੀਂ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਹੀ ਬ੍ਰਿਟੇਨ ‘ਚ 4419 ਮੌਤਾਂ ਦਰਜ ਹੋਈਆਂ ਹਨ। ਇਨ੍ਹਾਂ ਮੌਤਾਂ ‘ਚ 2 ਮਾਰਚ ਤੋਂ ਲੈ ਕੇ ਹੁਣ ਤਕ ਕੇਅਰ ਹੋਮਸ ਅਤੇ ਦੂਜੇ ਕਮਿਊਨਿਟੀ ਭਵਨਾਂ ‘ਚ ਹੋਈਆਂ ਮੌਤਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਲਈ ਅਚਾਨਕ ਮੌਤਾਂ ਦਾ ਅੰਕੜਾ ਵਧਾ ਹੈ। ਦੱਸਣਯੋਗ ਹੈ ਕਿ ਹੁਣ ਤਕ ਯ.ਕੇ. ‘ਚ 1 ਲੱਖ 67 ਹਜ਼ਾਰ ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ‘ਚੋਂ 26,097 ਲੋਕਾਂ ਦੀ ਮੌਤ ਹੋ ਚੁੱਕੀ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ