Donald Trump News: ਟਰੰਪ ਨੇ ਇਕ ਵਾਰ ਫਿਰ ਚੀਨ ਤੇ ਸਾਧਿਆ ਨਿਸ਼ਾਨਾ, ਚੀਨ ਦੀ ਗਲਤੀ ਕਰਕੇ ਹੀ ਫੈਲਿਆ ਹੈ Corona

7-new-corona-positive-cases-in-chandigarh

Donald Trump News: ਗਲੋਬਲ ਪੱਧਰ ‘ਤੇ Coronavirus ਦੇ ਫੈਲ ਜਾਣ ਕਾਰਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਚੀਨ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਟਰੰਪ ਦਾ ਕਹਿਣਾ ਹੈ ਕਿ ਚੀਨ ਆਪਣੇ ਮੂਲ ਵਿਚ Coronavirus ਨੂੰ ਰੋਕਣ ਵਿਚ ਅਸਫਲ ਰਿਹਾ, ਜਿਸ ਕਾਰਨ 184 ਦੇਸ਼ ਨਰਕ ਵਿਚੋਂ ਲੰਘ ਰਹੇ ਹਨ। ਹੁਣ ਅਮਰੀਕੀ ਨੇਤਾਵਾਂ ਨੇ ਮੰਗ ਕੀਤੀ ਹੈ ਕਿ ਦੇਸ਼ ਨੂੰ ਨਿਰਮਾਣ ਅਤੇ ਖਣਿਜਾਂ ਲਈ ਚੀਨ ‘ਤੇ ਨਿਰਭਰਤਾ ਘੱਟ ਕਰਨੀ ਹੋਵੇਗੀ।

ਇਹ ਵੀ ਪੜ੍ਹੋ: Corona in America: ਅਮਰੀਕਾ ਵਿੱਚ ਨਹੀਂ ਟੁੱਟ ਰਹੀ ਮਰਨ ਵਾਲਿਆਂ ਦੀ ਲੜੀ, ਮੌਤ ਦਾ ਅੰਕੜਾ 54000 ਤੋਂ ਪਾਰ

ਅਮਰੀਕਾ ਵਾਇਰਸ ਦੇ ਦੁਨੀਆ ਭਰ ਵਿਚ ਫੈਲਣ ਕਾਰਨ ਲਗਾਤਾਰ ਚੀਨ ‘ਤੇ ਦੋਸ਼ ਲਗਾ ਰਿਹਾ ਹੈ। ਟਰੰਪ ਜਨਤਕ ਰੂਪ ਨਾਲ ‘ਅਦ੍ਰਿਸ਼ ਦੁਸ਼ਮਣ’ ਦੇ ਗਲੋਬਲ ਪ੍ਰਸਾਰ ਨੂੰ ਲੈਕੇ ਚੀਨ ਨੂੰ ਲਗਾਤਾਰ ਜ਼ਿੰਮੇਵਾਰ ਠਹਿਰਾ ਰਹੇ ਹਨ ਅਤੇ ਉਹਨਾਂ ਨੇ ਇਸ ਵਿਰੁੱਧ ਜਾਂਚ ਸ਼ੁਰੂ ਕਰ ਦਿੱਤੀ ਹੈ। ਟਰੰਪ ਦਾ ਕਹਿਣਾ ਹੈ ਕਿ ਅਮਰੀਕਾ ਮਹਾਮਾਰੀ ਨਾਲ ਹੋਏ ਨੁਕਸਾਨ ਨੂੰ ਲੈਕੇ ਚੀਨ ਤੋਂ ਜਰਮਨੀ ਦੇ ਮੁਕਾਬਲੇ ਜ਼ਿਆਦਾ ਮੁਆਵਜ਼ਾ ਲਵੇਗਾ। ਜਰਮਨੀ ਨੇ ਚੀਨ ਤੋਂ 12.41 ਲੱਖ ਕਰੋੜ ਰੁਪਾਏ ਦਾ ਮੁਆਵਜ਼ਾ ਮੰਗਿਆ ਹੈ।

ਅਮਰੀਕ, ਬ੍ਰਿਟੇਨ ਅਤੇ ਜਰਮਨੀ ਦੇ ਨੇਤਾਵਾਂ ਦਾ ਮੰਨਣਾ ਹੈ ਕਿ ਜੇਕਰ ਚੀਨ ਨੇ ਪਾਰਦਰਸ਼ਿਤਾ ਵਰਤੀ ਹੁੰਦੀ ਅਤੇ ਵਾਇਰਸ ਦੇ ਸ਼ੁਰੂਆਤੀ ਪੜਾਆਂ ਵਿਚ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੁੰਦੀ ਤਾਂ ਇੇੰਨੇ ਸਾਰੇ ਲੋਕਾਂ ਦੀਆਂ ਮੌਤਾਂ ਅਤੇ ਗਲੋਬਲ ਅਰਥਵਿਵਸਥਾ ਦੀ ਤਬਾਹੀ ਤੋਂ ਬਚਿਆ ਜਾ ਸਕਦਾ ਸੀ। ਕਈ ਹੋਰ ਦੇਸ਼ ਵੀ ਚੀਨ ਤੋਂ ਉਹਨਾਂ ਨੂੰ ਪਹੁੰਚੇ ਨੁਕਸਾਨ ਨੂੰ ਲੈ ਕੇ ਮੁਆਵਜ਼ੇ ਦੀ ਮੰਗ ਕਰ ਰਹੇ ਹਨ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ