Corona in Punjab: ਪੰਜਾਬ ਵਿੱਚ ਨਹੀਂ ਰੁਕ ਰਿਹਾ Corona ਦਾ ਕਹਿਰ, 10 ਹੋਰ ਸ਼ਰਧਾਲੂ ਨਿੱਕਲੇ Corona Positive

10-more-corona-positive-pilgrims-returning-from-hazoor

Corona in Punjab: ਨਾਂਦੇੜ ਸਾਹਿਬ ਦੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਫਸੇ ਸ਼ਰਧਾਲੂਆਂ ਤੇ ਕੋਟਾ ‘ਚ ਫਸੇ ਵਿਦਿਆਰਥੀਆਂ ਅਤੇ ਜੈਸਲਮੇਰ ਤੋਂ ਪੰਜਾਬ ਜਾ ਰਹੇ ਮਜ਼ਦੂਰਾਂ ਦੀ ਵਾਪਸੀ ਨਾਲ ਸੂਬੇ ‘ਚ ਕੋਰੋਨਾ ਪੀੜਤ ਲੋਕਾਂ ਦੀ ਗਿਣਤੀ ‘ਚ ਜ਼ਬਰਦਸਤ ਉਛਾਲ ਆਇਆ ਹੈ। ਹੁਣ ਨਾਂਦੇੜ ਸਾਹਿਬ ਤੋਂ ਪਰਤੇ 10 ਹੋਰ ਸ਼ਰਧਾਲੂ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਇਹ ਮੁਹਾਲੀ ਦੇ ਦੱਸੇ ਜਾ ਰਹੇ ਹਨ।

ਹੁਣ ਤੱਕ ਪੰਜਾਬ ‘ਚ ਵਾਪਿਸ ਆਏ 47 ਸ਼ਰਧਾਲੂ ਸੰਕਰਮਿਤ ਪਾਏ ਗਏ ਹਨ। ਅਜੇ ਸੈਂਕੜਿਆਂ ਦੀ ਰਿਪੋਰਟ ਆਉਣੀ ਬਾਕੀ ਹੈ। ਇਨ੍ਹਾਂ ਨਵੇਂ ਮਾਮਲਿਆਂ ਨਾਲ ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 347 ਹੋ ਗਈ ਹੈ।ਇਕੱਲੇ ਮੁਹਾਲੀ ਜ਼ਿਲ੍ਹੇ ‘ਚ ਹੀ ਸੰਕਰਮਿਤਾਂ ਦਾ ਅੰਕੜਾ 84 ਹੋ ਗਿਆ ਹੈ। ਨਾਂਦੇੜ ਸਾਹਿਬ ਤੋਂ ਪੰਜਾਬ ਆਉਣ ਵਾਲੇ ਸ਼ਰਧਾਲੂਆਂ ਦਾ ਸਿਲਸਿਲਾ ਅਜੇ ਜਾਰੀ ਹੈ।

ਕੱਲ੍ਹ ਰਾਤ 8 ਬੱਸਾਂ 200 ਸ਼ਰਧਾਲੂਆਂ ਨੂੰ ਲੈ ਕੇ ਅੰਮ੍ਰਿਤਸਰ ਪਹੁੰਚੀਆਂ। ਜਿਨ੍ਹਾਂ ਦੇ ਟੈਸਟ ਹੋਣੇ ਅਜੇ ਬਾਕੀ ਹਨ। ਸਰਕਾਰ ਦੀ ਇੱਕ ਵੱਡੀ ਲਾਪਰਾਹੀ ਕਾਰਨ ਸੂਬੇ ‘ਚ ਕੋਰੋਨਾ ਸੰਕਰਮਿਤਾਂ ਦੀ ਗਿਣਤੀ 400 ਤੱਕ ਪਹੁੰਚ ਚੱਲੀ ਹੈ। ਉਧਰ ਇੱਕ ਮਹਿਲਾ ਦੀ ਜਲੰਧਰ ‘ਚ ਕੋਰੋਨਾਵਾਇਰਸ ਨਾਲ ਮੌਤ ਹੋ ਗਈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।