Corona in America: ਦੁਨੀਆ ਭਰ ਵਿੱਚ Corona ਦੇ ਮਰੀਜ਼ਾਂ ਦੀ ਗਿਣਤੀ 31 ਲੱਖ ਤੋਂ ਪਾਰ, ਅਮਰੀਕਾ ਵਿੱਚ 24 ਘੰਟਿਆਂ ਵਿੱਚ 2200 ਮੌਤਾਂ

72-people-report-negative-in-nawanshahr

Corona in America: COVID-19 ਨੇ ਗਲੋਬਲ ਪੱਧਰ ‘ਤੇ ਭਿਆਨਕ ਤਬਾਹੀ ਮਚਾਈ ਹੋਈ ਹੈ। ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 2 ਲੱਖ 17 ਹਜ਼ਾਰ ਤੋਂ ਵਧੇਰੇ ਹੋ ਗਈ ਹੈ ਜਦਕਿ ਇਨਫੈਕਟਿਡਾਂ ਦੀ ਗਿਣਤੀ 31 ਲੱਖ ਦੇ ਪਾਰ ਜਾ ਚੁੱਕੀ ਹੈ। ਚੰਗੀ ਗੱਲ ਇਹ ਵੀ ਹੈ ਕਿ ਕਰੀਬ 9 ਲੱਖ 55 ਹਜ਼ਾਰ ਲੋਕ ਠੀਕ ਵੀ ਹੋਏ ਹਨ। ਦੁਨੀਆ ਵਿਚ ਸਭ ਤੋਂ ਪ੍ਰਭਾਵਿਤ ਦੇਸ਼ ਅਮਰੀਕਾ ਵਿਚ ਮੌਤਾਂ ਦਾ ਸਿਲਸਿਲਾ ਰੁਕਣ ਦੀ ਨਾਮ ਨਹੀਂ ਲੈ ਰਿਹਾ।

ਇਹ ਵੀ ਪੜ੍ਹੋ: Corona in America: ਅਮਰੀਕਾ ਵਿੱਚ ਨਹੀਂ ਟੁੱਟ ਰਹੀ ਮਰਨ ਵਾਲਿਆਂ ਦੀ ਲੜੀ, ਮੌਤ ਦਾ ਅੰਕੜਾ 54000 ਤੋਂ ਪਾਰ

ਜੌਨਸ ਹਾਪਕਿਨਜ਼ ਦੇ ਅੰਕੜਿਆਂ ਦੇ ਮੁਤਾਬਕ ਅਮਰੀਕਾ ਵਿਚ ਪਿਛਲੇ 24 ਘੰਟਿਆਂ ਵਿਚ 2200 ਲੋਕਾਂ ਦੀ ਮੌਤ ਹੋਈ ਹੈ, ਜਿਸ ਨਾਲ ਮ੍ਰਿਤਕਾਂ ਦੀ ਗਿਣਤੀ 59 ਹਜ਼ਾਰ ਦੇ ਪਾਰ ਜਾ ਚੁੱਕੀ ਹੈ ਅਤੇ 10 ਲੱਖ 35 ਹਜ਼ਾਰ ਤੋਂ ਵਧੇਰੇ ਲੋਕ ਇਨਫੈਕਟਿਡ ਹਨ।ਅਮਰੀਕਾ ਅਜਿਹਾ ਪਹਿਲਾ ਦੇਸ਼ ਬਣ ਗਿਆ ਹੈ ਜਿੱਥੋ Corona ਇਨਫੈਕਸ਼ਨ ਦੇ ਮਾਮਲੇ 10 ਲੱਖ ਤੋਂ ਵਧੇਰੇ ਹੋ ਗਏ ਹਨ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ