Corona in America: ਅਮਰੀਕਾ ਵਿੱਚ ਨਹੀਂ ਟੁੱਟ ਰਹੀ ਮਰਨ ਵਾਲਿਆਂ ਦੀ ਲੜੀ, ਮੌਤ ਦਾ ਅੰਕੜਾ 54000 ਤੋਂ ਪਾਰ

corona-outbreak-in-america-death-toll-exceeds-54000

Corona in America: ਗਲੋਬਲ ਪੱਧਰ ‘ਤੇ ਫੈਲੀ COVID-19 ਮਹਾਮਾਰੀ ਨਾਲ ਸਾਰੇ ਦੇਸ਼ ਜੂਝ ਰਹੇ ਹਨ। ਦੁਨੀਆ ਭਰ ਵਿਚ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 2 ਲੱਖ 11 ਹਜ਼ਾਰ ਤੋਂ ਵਧੇਰੇ ਹੋ ਗਈ ਹੈ। ਜਦਕਿ ਇਨਫੈਕਟਿਡਾਂ ਦੀ ਗਿਣਤੀ 30 ਲੱਖ 65 ਹਜ਼ਾਰ ਦਾ ਅੰਕੜਾ ਪਾਰ ਕਰ ਗਈ ਹੈ। ਰਾਹਤ ਵਾਲੀ ਗੱਲ ਇਹ ਹੈ ਕਿ 9 ਲੱਖ 22 ਹਜ਼ਾਰ ਲੋਕ ਠੀਕ ਵੀ ਹੋਏ ਹਨ। ਉੱਧਰ ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਅਮਰੀਕਾ Coronavirus ਦੇ ਕਹਿਰ ਨਾਲ ਹਾਲੇ ਤੱਕ ਜੂਝ ਰਿਹਾ ਹੈ।

ਇਹ ਵੀ ਪੜ੍ਹੋ: Corona in NewYork: ਨਿਊਯਾਰਕ ਵਿੱਚ ਹੁਣ ਮੈਡੀਕਲ ਦੁਕਾਨਾਂ ਤੇ ਹੋਣਗੇ Corona ਦੇ ਟੈਸਟ

ਜੌਨਸ ਹਾਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਦੇ ਮੁਤਾਬਕ ਇੱਥੇ ਪਿਛਲੇ 24 ਘੰਟਿਆਂ ਵਿਚ 1303 ਲੋਕਾਂ ਦੀ ਮੌਤ ਹੋਈ ਹੈ। ਅਮਰੀਕਾ ਵਿਚ ਅੱਜ ਸਵੇਰੇ ਮਤਲਬ ਮੰਗਲਵਾਰ ਤੱਕ ਮ੍ਰਿਤਕਾਂ ਦੀ ਗਿਣਤੀ 56,797 ਹੋ ਗਈ ਜਦਕਿ 10,10,356 ਲੋਕ ਇਨਫੈਕਟਿਡ ਹਨ। ਇਹਨਾਂ ਵਿਚੋਂ 1,07,226 ਲੋਕ ਠੀਕ ਵੀ ਹੋਏ ਹਨ।ਇਸ ਤੋਂ ਇਕ ਦਿਨ ਪਹਿਲਾਂ ਅਮਰੀਕਾ ਵਿਚ ਦਿਨ ਭਰ ਵਿਚ Coronavirus ਕਾਰਨ 1330 ਲੋਕਾਂ ਦੀ ਮੌਤ ਹੋਈ ਸੀ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ