Corona in Pakistan: ਪਾਕਿਸਤਾਨ ਵਿੱਚ 24 ਘੰਟਿਆਂ ਵਿੱਚ ਨਵੇਂ 3928 ਕੇਸ ਆਏ ਸਾਹਮਣੇ, ਮੌਤ ਦਾ ਅੰਕੜਾ 1620 ਤੋਂ ਪਾਰ

corona-outbreak-in-pakistan-3928-new-cases

Corona in Pakistan: ਪਾਕਿਸਤਾਨ ਵਿਚ ਕੋਵਿਡ-19 ਮਹਾਮਾਰੀ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਪਾਕਿਸਤਾਨ ਦੇ ਸਿਹਤ ਮੰਤਰਾਲੇ ਦੇ ਮੁਤਾਬਕ ਮੰਗਲਵਾਰ ਨੂੰ ਇਨਫੈਕਸ਼ਨ ਦੇ 3,993 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਪੀੜਤਾਂ ਦੀ ਗਿਣਤੀ 76,398 ਤੱਕ ਪਹੁੰਚ ਗਈ, ਜਦੋਂਕਿ ਮਰਨ ਵਾਲਿਆਂ ਦੀ ਗਿਣਤੀ 1,621 ਹੋ ਗਈ ਹੈ। ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਨੇ ਕਿਹਾ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਕਾਰਨ 78 ਮੌਤਾਂ ਦਰਜ ਕੀਤੀਆਂ ਗਈਆਂ, ਜਿਸ ਨਾਲ ਪਾਕਿਸਤਾਨ ਵਿਚ ਹੋਈਆਂ ਮੌਤਾਂ ਦੀ ਗਿਣਤੀ 1,621 ਹੋ ਗਈ। ਨਾਲ ਇਹ ਵੀ ਦੱਸਿਆ ਗਿਆ ਕਿ ਕੁੱਲ 27, 110 ਲੋਕ ਠੀਕ ਵੀ ਹੋਏ ਹਨ।

ਇਹ ਵੀ ਪੜੋ: Corona Updates: ਦੁਨੀਆ ਭਰ ‘ਚ ਹੁਣ ਤੱਕ 63 ਲੱਖ ਤੋਂ ਵੱਧ ਲੋਕ ਕੋਰੋਨਾ ਸੰਕਰਮਿਤ, ਪੌਣੇ ਚਾਰ ਲੱਖ ਲੋਕਾਂ ਦੀ ਮੌਤ

ਇਸ ਤੋਂ ਇਲਾਵਾ ਸਿੰਧ ਵਿਚ 29,647, ਪੰਜਾਬ ਵਿਚ 27,850, ਖੈਬਰ ਪਖਤੂਨਖਵਾ 10,485, ਬਲੋਚਿਸਤਾਨ 4,514, ਇਸਲਾਮਾਬਾਦ 2,893, ਗਿਲਗਿਤ-ਬਾਲਟਿਸਤਾਨ 738 ਅਤੇ ਮਕਬੂਜ਼ਾ ਕਸ਼ਮੀਰ ਵਿਚ 271 ਮਰੀਜ਼ ਹਨ। ਅਧਿਕਾਰੀਆਂ ਨੇ ਪਿਛਲੇ 24 ਘੰਟਿਆਂ ਦੌਰਾਨ 57,979 ਟੈਸਟ ਕੀਤੇ ਹਨ, ਜਿਨ੍ਹਾਂ ਵਿੱਚ 16,548 ਸ਼ਾਮਲ ਹਨ। ਮਾਮਲਿਆਂ ਦੀ ਗਿਣਤੀ ਵੱਧਣ ਕਾਰਨ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਜਦੋਂ ਤੱਕ ਕੋਈ ਟੀਕਾ ਵਿਕਸਿਤ ਨਹੀਂ ਹੁੰਦਾ ਉਦੋਂ ਤੱਕ ਲੋਕਾਂ ਨੂੰ ਕੋਵਿਡ-19 ਨਾਲ ਰਹਿਣਾ ਸਿੱਖ ਲੈਣਾ ਚਾਹੀਦਾ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ