Corona in Punjab: ਹੁਸ਼ਿਆਰਪੁਰ ਵਿੱਚ Corona ਦਾ ਕਹਿਰ, ਇਕ ਪੋਜ਼ੀਟਿਵ ਰਿਪੋਰਟ ਆਈ ਸਾਹਮਣੇ

one-more-corona-positive-report-in-hoshiarpur
Corona in Punjab: ਗੜ੍ਹਦੀਵਾਲਾ ਖੇਤਰ ਵਿਚ ਵੀ ਕੋਰੋਨਾ ਲਾਗ ਦਾ ਪ੍ਰਕੋਪ ਸ਼ੁਰੂ ਹੋ ਗਿਆ ਹੈ। ਕੁਝ ਦਿਨ ਪਹਿਲਾਂ ਜਿਥੇ ਨਜ਼ਦੀਕੀ ਪਿੰਡ ਰਮਦਾਸਪੁਰ ਦਾ ਇਕ ਫੌਜੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ, ਉਥੇ ਹੀ ਅੱਜ ਨਜ਼ਦੀਕੀ ਪਿੰਡ ਭਾਨਾ ਦੇ ਵੀ ਇਕ ਵਿਅਕਤੀ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਕਾਰਨ ਲੋਕਾਂ ਵਿਚ ਭਾਰੀ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਭਾਨਾ ਦਾ ਸਤਨਾਮ ਸਿੰਘ ਉਰਫ ਸੱਤਾ ਪੁੱਤਰ ਲਛਕਰ ਸਿੰਘ ਕਿਸੇ ਮਾਮਲੇ ਦੇ ਸਬੰਧ ‘ਚ ਲੁਧਿਆਣਾ ਜੇਲ ਵਿਚ ਸੀ ਤੇ 28 ਮਈ ਨੂੰ ਉਸ ਦੀ ਜ਼ਮਾਨਤ ਹੋਣ ‘ਤੇ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਸੀ। 27 ਮਈ ਨੂੰ ਉਸ ਦਾ ਕੋਵਿਡ-19 ਟੈਸਟ ਕਰਵਾਇਆ ਗਿਆ ਜਿਸ ਦੀ ਰਿਪੋਰਟ ਅੱਜ ਪਾਜ਼ੇਟਿਵ ਆਈ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।