Corona Updates: ਦੁਨੀਆ ਭਰ ‘ਚ ਹੁਣ ਤੱਕ 63 ਲੱਖ ਤੋਂ ਵੱਧ ਲੋਕ ਕੋਰੋਨਾ ਸੰਕਰਮਿਤ, ਪੌਣੇ ਚਾਰ ਲੱਖ ਲੋਕਾਂ ਦੀ ਮੌਤ

63-million-corona-infections-worldwide
Corona Updates: ਕੋਰੋਨਾਵਾਇਰਸ ਦੁਨੀਆ ਦੇ 213 ਦੇਸ਼ਾਂ ਵਿੱਚ ਫੈਲਿਆ ਹੈ। ਪਿਛਲੇ 24 ਘੰਟਿਆਂ ਵਿੱਚ 1 ਲੱਖ 02 ਹਜ਼ਾਰ ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਅਤੇ ਮਰਨ ਵਾਲਿਆਂ ਦੀ ਗਿਣਤੀ ਵਿੱਚ 3,012 ਦਾ ਵਾਧਾ ਹੋਇਆ ਹੈ।ਵਰਲਡਮੀਟਰ ਅਨੁਸਾਰ ਵਿਸ਼ਵ ਭਰ ਵਿੱਚ ਹੁਣ ਤੱਕ ਲਗਭਗ 63 ਲੱਖ ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਹਨ। ਇਨ੍ਹਾਂ ਵਿਚੋਂ 3 ਲੱਖ 77 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 29 ਲੱਖ ਲੋਕ ਇਨਫੈਕਸ਼ਨ ਮੁਕਤ ਵੀ ਹੋ ਗਏ ਹਨ। ਦੁਨੀਆ ਦੇ 75 ਪ੍ਰਤੀਸ਼ਤ ਕੋਰੋਨਾ ਕੇਸ ਸਿਰਫ 13 ਦੇਸ਼ਾਂ ‘ਚੋਂ ਆਏ ਹਨ। ਇਨ੍ਹਾਂ ਦੇਸ਼ਾਂ ‘ਚ ਕੋਰੋਨਾ ਪੀੜਤਾਂ ਦੀ ਗਿਣਤੀ 47.65 ਲੱਖ ਹੈ।

ਇਹ ਵੀ ਪੜ੍ਹੋ: Corona in Pakistan: ਪਾਕਿਸਤਾਨ ਵਿੱਚ ਇਨਫੈਕਟਡ ਮਰੀਜ਼ਾਂ ਦੀ ਗਿਣਤੀ ਹੋਈ 72000, ਮੌਤ ਦਾ ਅੰਕੜਾ 1540 ਤੋਂ ਪਾਰ

ਕੋਰੋਨਾ ਨੇ ਅਮਰੀਕਾ ਵਿੱਚ ਸਭ ਤੋਂ ਵੱਧ ਤਬਾਹੀ ਮਚਾਈ ਹੈ। ਦੁਨੀਆਂ ਭਰ ਵਿੱਚ ਤਕਰੀਬਨ ਇਕ ਤਿਹਾਈ ਮਾਮਲੇ ਅਮਰੀਕਾ ‘ਚੋ ਸਾਹਮਣੇ ਆਏ ਹਨ ਅਤੇ ਮੌਤਾਂ ਦਾ ਇਕ ਤਿਹਾਈ ਹਿੱਸਾ ਵੀ ਅਮਰੀਕਾ ‘ਚ ਹੈ। ਪਰ ਬ੍ਰਾਜ਼ੀਲ ਵਿੱਚ ਅਮਰੀਕਾ ਦੀ ਤੁਲਨਾ ਵਿੱਚ ਸੋਮਵਾਰ ਨੂੰ ਵਧੇਰੇ ਮੌਤਾਂ ਹੋਈਆਂ ਹਨ। ਬ੍ਰਾਜ਼ੀਲ ਵਿੱਚ ਲਾਗ ਤੇਜ਼ੀ ਨਾਲ ਫੈਲ ਰਹੀ ਹੈ। ਬ੍ਰਾਜ਼ੀਲ ਤੋਂ ਬਾਅਦ, ਰੂਸ ਅਤੇ ਭਾਰਤ ਵਿੱਚ ਸੰਕਰਮਿਤ ਦੀ ਸੰਖਿਆ ਵਿਸ਼ਵ ਵਿੱਚ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ