Corona in America: ਅਮਰੀਕਾ ਵਿੱਚ Corona ਦਾ ਕਹਿਰ, Corona ਕਾਰਨ 6 ਹਫਤਿਆਂ ਦੇ ਬੱਚੇ ਦੀ ਮੌਤ

6-weeks-baby-died-in-america-due-to-corona

Corona in America: ਪੂਰੀ ਦੁਨੀਆ ਵਿਚ ਜਾਰੀ Coronavirus ਦੇ ਕਹਿਰ ਦੇ ਵਿਚ ਸਿਰਫ 6 ਹਫਤੇ ਦੇ ਨਵਜੰਮੇ ਬੱਚੇ ਦੀ ਮੌਤ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਅਮਰੀਕਾ ਵਿਚ Coronavirus ਦੇ ਇਨਫੈਕਸ਼ਨ ਦੀ ਚਪੇਟ ਵਿਚ ਆਉਣ ਨਾਲ ਇਕ 6 ਹਫਤੇ ਦੇ ਬੱਚੇ ਦੀ ਮੌਤ ਹੋ ਗਈ ਹੈ। ਅਮਰੀਕੀ ਰਾਜ ਕਨੈਕਟੀਕਟ ਦੇ ਗਵਰਨਰ ਨੇ ਕਿਹਾ ਕਿ ਇਹ Coronavirus ਨਾਲ ਹੋਈ ਸਭ ਤੋਂ ਛੋਟੀ ਉਮਰ ਦੀਆਂ ਮੌਤਾਂ ਵਿਚੋਂ ਇਕ ਹੈ।

ਇੱਥੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਅਮਰੀਕਾ ਵਿਚ ਹੀ ਇਕ ਸਾਲ ਤੋਂ ਘੱਟ ਉਮਰ ਦੇ ਬੱਚੇ ਦੀ ਮੌਤ ਦਾ ਮਾਮਲਾ ਸਾਹਮਣੇ ਆ ਚੁੱਕਾ ਹੈ। ਇਲੀਨੋਇਸ ਡਿਪਾਰਟਮੈਂਟ ਆਫ ਪਬਲਿਕ ਹੈਲਥ ਦੇ ਡਾਇਰੈਕਟਰ ਡਾਕਟਰ ਨਗੋਜੀ ਐਜਾਇਕ ਨੇ ਕਿਹਾ ਸੀ ਕਿ ਸ਼ਿਕਾਗੋ ਵਿਚ Coronavirus ਨਾਲ ਇਨਫੈਕਟਿਡ ਇਕ ਬੱਚੇ ਦੀ ਮੌਤ ਹੋਈ ਹੈ। ਇਸ ਬੱਚੇ ਦੀ ਉਮਰ ਇਕ ਸਾਲ ਤੋਂ ਵੀ ਘੱਟ ਹੈ।ਸਥਾਨਕ ਮੀਡੀਆ ਦੇ ਮੁਤਾਬਕ ਉਹ ਬੱਚਾ 9 ਮਹੀਨੇ ਦਾ ਸੀ। ਪਰ ਹੁਣ ਜਿਸ ਬੱਚੇ ਦੀ ਮੌਤ ਹੋਈ ਹੈ ਉਹ ਸਿਰਫ 6 ਹਫਤੇ ਦਾ ਸੀ।

ਇਹ ਵੀ ਪੜ੍ਹੋ: Corona in Germany: ਜਰਮਨੀ ਵਿੱਚ Corona ਦਾ ਕਹਿਰ, 24 ਘੰਟਿਆਂ ਦੇ ਵਿੱਚ ਹੋਈਆਂ 130 ਮੌਤਾਂ

ਗਵਰਨਰ ਨੇਡ ਲਾਮੋਂਟ ਨੇ ਬੁੱਧਵਾਰ ਨੂੰ ਟਵੀਟ ਕੀਤਾ ਕਿ ਨਵਜੰਮੇ ਬੱਚੇ ਨੂੰ ਪਿਛਲੇ ਹਫਤੇ ਇਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਇਲਾਜ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਬੀਤੀ ਰਾਤ ਹੋਏ ਟੈਸਟ ਵਿਚ ਇਹ ਸਪੱਸ਼ਟ ਹੋ ਗਿਆ ਕਿ ਨਵਜੰਮਾ ਬੱਚਾ Coronavirus ਪੌਜੀਟਿਵ ਸੀ। ਉਹਨਾਂ ਨੇ ਕਿਹਾ ਕਿ ਇਹ ਬਿਲਕੁੱਲ ਦਿਲ ਦੁਖਾ ਦੇਣ ਵਾਲੀ ਘਟਨਾ ਹੈ। ਸਾਡਾ ਮੰਨਣਾ ਹੈਕਿ ਕੋਵਿਡ-19 ਨਾਲ ਹੋਈਆਂ ਮੌਤਾਂ ਵਿਚੋਂ ਇਹ ਹੁਣ ਤੱਕ ਦੀ ਸਭ ਤੋਂ ਛੋਟੀ ਉਮਰ ਵਿਚ ਹੋਣ ਵਾਲੀ ਮੌਤ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ