Corona in Germany: ਜਰਮਨੀ ਵਿੱਚ Corona ਦਾ ਕਹਿਰ, 24 ਘੰਟਿਆਂ ਦੇ ਵਿੱਚ ਹੋਈਆਂ 130 ਮੌਤਾਂ

coronavirus-outbreak-in-germany

Corona in Germany: ਇਸ ਵੇਲੇ ਪੂਰੀ ਯੂਰਪ Corona Virus ਦੀ ਲਪੇਟ ਵਿਚ ਆ ਚੁੱਕਿਆ ਹੈ। ਯੂਰਪ ਦੇ ਕਈ ਦੇਸ਼ਾਂ ਦੀ ਹਾਲਤ Corona Virus ਕਾਰਨ ਬਹੁਤ ਖਰਾਬ ਹੋ ਗਈ ਹੈ। ਜਰਮਨੀ ਵਿਚ ਵੀ ਕੋਰੋਨਾਵਾਇਰਸ ਦਾ ਅਸਰ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਪੱਤਰਕਾਰ ਏਜੰਸੀ ਰਾਇਟਰ ਮੁਤਾਬਕ ਜਰਮਨੀ ਵਿਚ ਤੇਜ਼ੀ ਨਾਲ Corona Virus ਦੇ ਮਾਮਲੇ ਵਧ ਰਹੇ ਹਨ। ਦੁਨੀਆ ਭਰ ਦੇ Corona Virus ਦੇ ਮਾਮਲਿਆਂ ‘ਤੇ ਨਜ਼ਰ ਰੱਖਣ ਵਾਲੇ ਵਰਲਡ-ਓ-ਮੀਟਰ ਵੈੱਬਸਾਈਟ ਦੇ ਅੰਕੜਿਆਂ ਮੁਤਾਬਕ ਜਰਮਨੀ ਵਿਚ 24 ਘੰਟਿਆਂ ਦੌਰਾਨ 4,923 ਮਾਮਲੇ ਸਾਹਮਣੇ ਆਏ ਹਨ ਤੇ ਇਸ ਸਮੇਂ ਦੌਰਾਨ 130 ਲੋਕਾਂ ਦੀ ਮੌਤ ਹੋ ਗਈ ਹੈ।

coronavirus-outbreak-in-germany

ਇਸ ਦੇ ਨਾਲ ਹੀ ਦੇਸ਼ ਵਿਚ Corona Virus ਦੇ ਕੁੱਲ ਮਾਮਲਿਆਂ ਦੀ ਗਿਣਤੀ 71 ਹਜ਼ਾਰ ਹੋ ਗਈ ਹੈ ਤੇ ਦੇਸ਼ ਵਿਚ ਕੁੱਲ 775 ਲੋਕਾਂ ਨੇ ਆਪਣੀ ਜਾਨ ਗੁਆਈ ਹੈ। ਉਥੇ ਹੀ ਪੱਤਰਕਾਰ ਏਜੰਸੀ ਏ.ਐਫ.ਪੀ. ਦੀ ਟੈਲੀ ਮੁਤਾਬਕ ਪੂਰੇ ਯੂਰਪ ਵਿਚ ਕੋਰੋਨਾਵਾਇਰਸ ਦੇ ਕਾਰਨ ਹੁਣ ਤੱਕ 30,000 ਲੋਕ ਮਾਰੇ ਗਏ ਹਨ।

coronavirus-outbreak-in-germany

ਇਟਲੀ ਵਿਚ Corona Virus ਦਾ ਕਹਿਰ ਤੇਜ਼ੀ ਨਾਲ ਵਧ ਰਿਹਾ ਹੈ। ਇਟਲੀ ਵਿਚ ਹੁਣ ਤੱਕ ਇਸ ਬੀਮਾਰੀ ਕਾਰਨ 12 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ ਇਟਲੀ ਵਿਚ ਕੁੱਲ ਇਨਫੈਕਟਡ ਲੋਕਾਂ ਦੀ ਗਿਣਤੀ 1,05,792 ਤੱਕ ਪਹੁੰਚ ਗਈ ਹੈ, ਜੋ ਸੋਮਵਾਰ ਨੂੰ 101,739 ਸੀ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ