Corona in Maxico: ਮੈਕਸੀਕੋ ਵਿੱਚ Corona ਦਾ ਕਹਿਰ, ਇਕੱਠੇ ਪੈਦਾ ਹੋਏ 3 ਬੱਚੇ ਨਿੱਕਲੇ Corona Positive

3-children-born-together-turned-out-to-be-corona-positive-in-maxico

Corona in Maxico: ਉੱਤਰੀ ਅਮਰੀਕਾ ਦੇ ਮੈਕਸੀਕੋ ਵਿਚ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਚੋਟੀ ‘ਤੇ ਹੈ। ਮੈਕਸੀਕੋ ਵਿਚ ਇਕ ਮਾਂ ਤੋਂ ਇਕੱਠੇ ਪੈਦਾ ਹੋਏ ਤਿੰਨ ਬੱਚੇ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਉੱਤਰੀ ਸੂਬੇ ਸੈਨ ਲੁਈ ਪੋਟੋਸੀ ਦੀ ਸਿਹਤ ਸਕੱਤਰ ਮੋਨਿਕਾ ਰਾਂਗੇਲ ਨੇ ਸੋਮਵਾਰ ਨੂੰ ਦੱਸਿਆ ਕਿ ਇਥੇ ਟ੍ਰਿਪਲੈੱਟ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਬੱਚਿਆਂ ਦੀ ਮਾਂ ਵੀ ਕੋਰੋਨਾ ਵਾਇਰਸ ਪਾਜ਼ੇਟਿਵ ਪਾਈ ਗਈ ਹੈ ਪਰ ਉਸ ਵਿਚ ਇਸ ਦੇ ਲੱਛਣ ਨਹੀਂ ਦਿਸੇ ਸਨ।

ਇਹ ਵੀ ਪੜ੍ਹੋ: International Corona News: ਲੋਕਾਂ ਦੇ ਉੱਪਰ Corona ਢਾਹਿਆ ਕਹਿਰ, 6 ਲੱਖ ਕਮਾਉਣ ਵਾਲਾ ਪਾਇਲਟ ਬਣਿਆ ਡਿਲਿਵਰੀ ਬੁਆਏ

ਮੋਨਿਕਾ ਰਾਂਗੇਲ ਨੇ ਦੱਸਿਆ ਕਿ ਟ੍ਰਿਪਲੈੱਟ ਬੱਚੇ ਕੋਰੋਨਾ ਦੇ ਮਰੀਜ਼ ਹਨ ਪਰ ਉਹ ਖਤਰੇ ਵਿਚ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸਟੱਡੀ ਕੀਤਾ ਜਾ ਰਹੀ ਹੈ ਕਿ ਬੱਚਿਆਂ ਨੂੰ ਜਨਮ ਤੋਂ ਪਹਿਲਾਂ ਕੋਰੋਨਾ ਹੋਇਆ ਸੀ ਜਾਂ ਜਨਮ ਲੈਣ ਤੋਂ ਬਾਅਦ। ਪਰ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਤਿੰਨਾਂ ਬੱਚਿਆਂ ਨੂੰ ਕੁੱਖ ਵਿਚੋਂ ਬਾਹਰ ਨਿਕਲਣ ਤੋਂ ਬਾਅਦ ਹੀ ਕੋਰੋਨਾ ਦਾ ਇਨਫੈਕਸ਼ਨ ਹੋਇਆ ਹੋਵੇਗਾ। ਇਹ ਪਹਿਲੀ ਵਾਰ ਨਹੀਂ ਜਦੋਂ ਨਵਜਾਤ ਬੱਚਿਆਂ ਨੂੰ ਪੈਦਾ ਹੋਣ ਦੇ ਤੁਰੰਤ ਬਾਅਦ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਹੋ ਗਿਆ ਹੈ ਪਰ ਇਹ ਦੁਰਲੱਭ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ