International News Updates: ਮੈਕਸੀਕੋ ਵਿੱਚ ਭੂਚਾਲ ਨੇ ਮਚਾਈ ਤਬਾਹੀ, 5 ਲੋਕਾਂ ਦੀ ਹੋਈ ਮੌਤ ਅਤੇ 30 ਜਖ਼ਮੀ

powerful-earthquake-in-mexico-5-people-dead

International News Updates: ਮੈਕਸੀਕੋ ਵਿਚ ਬੀਤੇ ਦਿਨ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 7.1 ਮਾਪੀ ਗਈ, ਹਾਲਾਂਕਿ ਪਹਿਲਾਂ ਤੀਬਰਤਾ 7.4 ਦੱਸੀ ਜਾ ਰਹੀ ਸੀ। ਭੂਚਾਲ ਦੇ ਤੇਜ਼ ਝਟਕਿਆਂ ਵਿਚ 5 ਲੋਕਾਂ ਦੀ ਮੌਤ ਹੋ ਗਈ ਤੇ 30 ਹੋਰ ਜ਼ਖਮੀ ਹੋ ਗਏ। ਮੈਕਸੀਕਨ ਸੁਰੱਖਿਆ ਅਤੇ ਨਾਗਰਿਕ ਸੁਰੱਖਿਆ ਵਿਭਾਗ ਨੇ 4 ਮੌਤਾਂ ਦੀ ਰਿਪੋਰਟ ਦਿੱਤੀ ਸੀ ਜਦਕਿ ਓਕਸਾਕਾ ਸੂਬੇ ਦੇ ਗਵਰਨਰ ਅਲੇਜਾਂਦਰੋ ਮੁਰਾਤ ਨੇ ਪੰਜਵੀਂ ਮੌਤ ਦੀ ਰਿਪੋਰਟ ਦਿੱਤੀ ਹੈ।

ਇਹ ਵੀ ਪੜ੍ਹੋ: International Corona News: ਲੋਕਾਂ ਦੇ ਉੱਪਰ Corona ਢਾਹਿਆ ਕਹਿਰ, 6 ਲੱਖ ਕਮਾਉਣ ਵਾਲਾ ਪਾਇਲਟ ਬਣਿਆ ਡਿਲਿਵਰੀ ਬੁਆਏ

ਭੂਚਾਲ ਦਾ ਕੇਂਦਰ ਰਹੇ ਓਕਸਾਸਾ ਸੂਬੇ ਵਿਚ ਹੀ ਇਹ ਸਾਰੀਆਂ ਮੌਤਾਂ ਹੋਈਆਂ। ਰਾਸ਼ਟਰੀ ਨਾਗਰਿਕ ਸੁਰੱਖਿਆ ਵਿਭਾਗ ਨੇ ਦੱਸਿਆ ਕਿ ਭੂਚਾਲ ਵਿਚ 30 ਤੋਂ ਵੱਧ ਲੋਕ ਜ਼ਖਮੀ ਹੋ ਗਏ। ਭੂਚਾਲ ਨਾਲ ਦੇਸ਼ ਦੇ ਦੱਖਣ ਵਿਚ ਸਥਿਤ 5 ਹਸਪਤਾਲ ਨੁਕਸਾਨੇ ਗਏ। ਭੂਚਾਲ ਦੇ ਝਟਕੇ ਦੇਸ਼ ਦੇ 11 ਸੂਬਿਆਂ ਵਿਚ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਸੇਵਾ ਨੇ ਦੱਸਿਆ ਕਿ ਮੰਗਲਵਾਰ ਨੂੰ ਮੈਕਸੀਕੋ ਦੇ ਦੱਖਣ ਵਿਚ 7.1 ਤੀਬਰਤਾ ਦਾ ਭੂਚਾਲ ਆਇਆ ਸੀ।

powerful-earthquake-in-mexico-5-people-dead

ਇਹਨਾਂ ਖਿੱਚੀਆਂ ਹੋਈਆਂ ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਹਸਪਤਾਲਾਂ ਦਾ ਸਟਾਫ ਵੀ ਬਾਹਰ ਆ ਗਿਆ ਤੇ ਭੂਚਾਲ ਰੁਕਣ ਦਾ ਸਭ ਇੰਤਜ਼ਾਰ ਕਰਨ ਲੱਗੇ। ਕੋਈ ਇਸ ਕੁਦਰਤੀ ਆਫਤ ਦੇ ਟਲਣ ਦੀਆਂ ਦੁਆਵਾਂ ਕਰ ਰਿਹਾ ਸੀ ਤੇ ਕੋਈ ਫੋਨ ਕਰਕੇ ਆਪਣੇ ਪਰਿਵਾਰਕ ਮੈਂਬਰਾਂ ਦਾ ਹਾਲ ਪੁੱਛ ਰਿਹਾ ਸੀ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ