International Corona News: ਲੋਕਾਂ ਦੇ ਉੱਪਰ Corona ਢਾਹਿਆ ਕਹਿਰ, 6 ਲੱਖ ਕਮਾਉਣ ਵਾਲਾ ਪਾਇਲਟ ਬਣਿਆ ਡਿਲਿਵਰੀ ਬੁਆਏ

thailand-pilot-working-as-delivery-boy-due-to-corona
International News: ਕੋਰੋਨਾ ਵਾਇਰਸ ਦੇ ਇਨਫੈਕਸ਼ਨ ਤੋਂ ਬਚਾਅ ਦੇ ਲਈ ਲੰਬੇ ਸਮੇਂ ਤੋਂ ਲਾਕਡਾਊਨ ਨੇ ਗਰੀਬ, ਹੇਠਲੇ ਮੱਧ ਵਰਗ, ਮੱਧ ਵਰਗ ਤੇ ਉੱਚ ਵਰਗ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ। ਅਸਲ ਵਿਚ ਲਾਕਡਾਊਨ ਦੇ ਚੱਲਦੇ ਰਾਤੋ-ਰਾਤ ਕਰੋੜਾਂ ਲੋਕ ਬੇਰੋਜ਼ਗਾਰ ਹੋ ਗਏ। ਕਾਰੋਬਾਰਾਂ ਨੂੰ ਵੀ ਬੰਦ ਰੱਖਣਾ ਪਿਆ। ਇਸ ਨਾਲ ਦੁਨੀਆ ਦੇ ਵਧੇਰੇ ਦੇਸ਼ਾਂ ਵਿਚ ਲਗਾਤਾਰ ਲੋਕਾਂ ਦੀਆਂ ਨੌਕਰੀਆਂ ਜਾ ਰਹੀਆਂ ਹਨ। ਥਾਈਲੈਂਡ ਦੇ ਇਕ ਵਪਾਰਕ ਪਾਇਲਟ ਨਕਾਰਿਨ ਇੰਟਾ ਦੀ ਵੀ ਨੌਕਰੀ ਚਲੀ ਗਈ। ਇੰਟਾ ਨੂੰ ਹਰ ਮਹੀਨੇ 6 ਲੱਖ ਰੁਪਏ ਤਨਖਾਹ ਮਿਲਦੀ ਸੀ। ਹੁਣ ਨੌਕਰੀ ਜਾਣ ਤੋਂ ਬਾਅਦ 42 ਸਾਲਾ ਇੰਟਾ ਡਿਲਵਰੀ ਬੁਆਏ ਬਣ ਗਿਆ ਹੈ ਤੇ ਘਰ-ਘਰ ਲੋਕਾਂ ਨੂੰ ਸਮਾਨ ਪਹੁੰਚਾ ਰਿਹਾ ਹੈ। ਇੰਟਾ ਦੱਸਦੇ ਹਨ ਕਿ ਆਸਮਾਨ ਵਿਚ ਹਵਾਈ ਜਹਾਜ਼ ਉਡਾਉਣਾ ਉਨ੍ਹਾਂ ਦੇ ਬਚਪਣ ਦਾ ਸੁਪਨਾ ਸੀ।

ਇਹ ਵੀ ਪੜ੍ਹੋ: Corona Updates: WHO ਦੇ ਲਈ ਜਾਗੀ ਉਮੀਦ, 2020 ਦੇ ਅੰਤ ਤੱਕ ਉਪਲੱਬਧ ਹੋ ਸਕਦਾ ਹੈ Corona ਦਾ ਟੀਕਾ

ਇੰਟਾ ਪਿਛਲੇ 4 ਸਾਲਾਂ ਤੋਂ ਵਪਾਰਕ ਜਹਾਜ਼ ਉਡਾ ਰਹੇ ਸਨ ਪਰ ਉਨ੍ਹਾਂ ਨੂੰ ਕੋਰੋਨਾ ਕਾਲ ਦੇ ਸੰਕਟ ਦੇ ਚੱਲਦੇ ਨੌਕਰੀ ਤੋਂ ਬਾਹਰ ਕਰ ਦਿੱਤਾ ਗਿਆ। ਹਾਲਾਂਕਿ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਤੇ ਸੀ.ਐੱਨ.ਐੱਨ. ਨਾਲ ਗੱਲ ਕਰਦਿਆਂ ਕਿਹਾ ਕਿ ਕੋਰੋਨਾ ਸੰਕਟ ਦੇ ਕਾਰਣ ਉਨ੍ਹਾਂ ਦੀ ਏਅਰਲਾਈਨਸ ਨੇ ਆਪਣੇ ਵਧੇਰੇ ਕਰਮਚਾਰੀਆਂ ਨੂੰ ਬਿਨਾਂ ਸੈਲਰੀ ਦੇ ਛੁੱਟੀ ‘ਤੇ ਭੇਜ ਦਿੱਤਾ ਹੈ। ਉਥੇ ਹੀ ਕਈਆਂ ਨੂੰ ਹਮੇਸ਼ਾ ਦੇ ਲਈ ਅਲਵਿਦਾ ਕਹਿ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿਚ ਮੇਰੇ ਕੋਲ ਦੂਜਾ ਕੰਮ ਕਰਨ ਤੋਂ ਇਲਾਵਾ ਕੋਈ ਹੋਰ ਬਦਲ ਨਹੀਂ ਸੀ। ਇੰਟਾ ਦੇ ਨਾਲ ਕੱਢੇ ਗਏ ਦੂਜੇ ਸਾਥੀ ਵੀ ਉਦੋਂ ਤੱਕ ਦੂਜਾ ਕੰਮ ਕਰਨਗੇ ਜਦੋਂ ਤੱਕ ਉਨ੍ਹਾਂ ਨੂੰ ਕਿਸੇ ਏਅਰਲਾਈਨਸ ਵਿਚੋਂ ਦੁਬਾਰਾ ਬੁਲਾਇਆ ਨਹੀਂ ਜਾਂਦਾ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ