Corona in Maharashtra: ਮਹਾਰਾਸ਼ਟਰ ਵਿੱਚ ਨਹੀਂ ਰੁਕ ਰਿਹਾ Corona, ਹੁਣ ਤੱਕ 6283 ਲੋਕਾਂ ਦੀ ਮੌਤ

corona-not-stopping-in-maharashtra-6283-people-killed-so-far
Corona in Maharashtra: ਮਹਾਰਾਸ਼ਟਰ ‘ਚ ਬੀਤੇ 24 ਘੰਟਿਆਂ ‘ਚ 3721 ਕੋਰੋਨਾ ਦੇ ਨਵੇਂ ਮਰੀਜ਼ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 113 ਲੋਕਾਂ ਦੀ ਵੀ ਮੌਤ ਹੋਈ ਹੈ। ਹੁਣ ਤੱਕ ਮਹਾਰਾਸ਼ਟਰ ‘ਚ ਕੋਰੋਨਾ ਦੀ ਵਜ੍ਹਾ ਨਾਲ 6283 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪ੍ਰਦੇਸ਼ ‘ਚ ਕੋਰੋਨਾ ਦੀ ਗੱਲ ਕਰੀਏ ਤਾਂ ਗਿਣਤੀ ਹੁਣ 135796 ‘ਤੇ ਪਹੁੰਚ ਗਈ ਹੈ। ਹਾਲਾਂਕਿ ਇਨ੍ਹਾਂ ‘ਚ 67706 ਮਰੀਜ਼ ਠੀਕ ਹੋ ਕੇ ਘਰ ਵਾਪਸ ਜਾ ਚੁੱਕੇ ਹਨ ਤੇ 61793 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਸਿਰਫ ਮੁੰਬਈ ਦੀ ਗੱਲ ਕਰੀਏ ਤਾਂ ਕੁਝ ਮਾਮਲਿਆਂ ਦੀ ਗਿਣਤੀ 67586 ਹੈ, ਜਦਕਿ 3737 ਕੋਰੋਨਾ ਮਰੀਜ਼ਾਂ ਦੀ ਮੌਤ ਵੀ ਹੋਈ ਹੈ। ਸਿਰਫ ਸੋਮਵਾਰ ਨੂੰ ਮੁੰਬਈ ‘ਚ 1098 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 46 ਲੋਕਾਂ ਦੀ ਮੌਤ ਹੋਈ ਹੈ।

ਇਹ ਵੀ ਪੜ੍ਹੋ: Petrol Diesel Update News: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਚੜੀਆਂ ਅਸਮਾਨੀ, 17ਵੇਂ ਦਿਨ ਵੀ ਕੀਮਤਾਂ ਵਿੱਚ ਆਈ ਤੇਜ਼ੀ

ਸੋਮਵਾਰ ਨੂੰ ਦੇਸ਼ ‘ਚ ਕੋਵਿਡ-19 ਦੇ 14,821 ਮਾਮਲੇ ਸਾਹਮਣੇ ਆਏ। ਨਵੇਂ ਅੰਕੜਿਆਂ ਤੋਂ ਬਾਅਦ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ ਵੱਧ ਕੇ 4,25,282 ਹੋ ਗਈ ਹੈ। ਇਸ ਦੌਰਾਨ 445 ਹੋਰ ਲੋਕਾਂ ਦੀ ਮੌਤ ਦੇ ਨਾਲ ਹੀ ਮ੍ਰਿਤਕਾਂ ਦੀ ਗਿਣਤੀ ਵੱਧ ਕੇ 13,699 ਹੋ ਗਈ ਹੈ। ਸਿਹਤ ਵਿਭਾਗ ਦੇ ਅੰਕੜਿਆਂ ਦੇ ਅਨੁਸਾਰ ਦੇਸ਼ ‘ਚ ਲਗਾਤਾਰ 11ਵੇਂ ਦਿਨ 10,000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਤਿੰਨ ਲੱਖ ਮਾਮਲਿਆਂ ਦੇ ਸਾਹਮਣੇ ਆਉਣ ਦੇ ਨਾਲ ਅੱਠ ਦਿਨ ਬਾਅਦ ਹੀ ਦੇਸ਼ ‘ਚ ਐਤਵਾਰ ਨੂੰ ਕੋਵਿਡ-19 ਮਰੀਜ਼ਾਂ ਦਾ ਅੰਕੜਾ ਚਾਰ ਲੱਖ 25 ਹਜ਼ਾਰ ਦੇ ਪਾਰ ਪਹੁੰਚ ਗਿਆ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ